Pages

Pages

ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਚ ‘ਸੇਵ ਅਰਥ ਸੋਸਾਇਟੀ’ ਵੱਲੋਂ ‘ਭਰੋਸਾ ਕੈਂਪ’ ਦਾ ਆਯੋਜਨ।

ਜਲੰਧਰ, 31 ਅਕਤੂਬਰ : Prime Punjab 

 ਮੇਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਵਿਖੇ ‘ਸੇਵ ਅਰਥ ਸੋਸਾਇਟੀ’ ਵੱਲੋਂ ‘ਭਰੋਸਾ ਕੈਂਪ’ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਅਤੇ ਸੋਸਾਇਟੀ ਦੇ ਪ੍ਰਧਾਨ ਅਤੇ ਵਿਭਾਗ ਮੁਖੀ ਡਾ. ਸੰਜੇ ਬਾਂਸਲ ਦੀ ਅਗਵਾਈ ਹੇਠ ਸੰਪੰਨ ਹੋਇਆ।

 

ਸੋਸਾਇਟੀ ਦੀ ਉਪ ਪ੍ਰਧਾਨ ਮੀਨਾ ਬਾਂਸਲ ਅਨੁਸਾਰ, ਇਹ ਕੈਂਪ ਹਰ ਸਮੈਸਟਰ ਵਿੱਚ ਲਗਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਪੜ੍ਹਾਈ ਅਤੇ ਹਾਜ਼ਰੀ ਵਿੱਚ ਪਿੱਛੇ ਰਹਿ ਰਹੇ ਵਿਦਿਆਰਥੀਆਂ ਦਾ ਹੌਸਲਾ ਵਧਾਉਣਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਹੈ। ਇਸ ਮੰਤਵ ਲਈ ਸਮਾਜ ਦੇ ਵੱਖ-ਵੱਖ ਖੇਤਰਾਂ ਦੀਆਂ ਪ੍ਰੇਰਣਾਦਾਇਕ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਸ ਵਾਰ ਡੀ.ਏ.ਵੀ. ਕਾਲਜ ਦੇ ਸੰਸਕ੍ਰਿਤ ਵਿਭਾਗ ਦੀ ਮੁਖੀ ਪ੍ਰੋ. ਰਿਤੂ ਤਲਵਾਰ ਅਤੇ ਪੁਰਾਣੇ ਵਿਦਿਆਰਥੀ ਅਤੇ ਯੋਗ ਸਾਧਕ ਸ੍ਰੀ ਅਭਿਸ਼ੇਕ ਮਹਿਰਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ।

 

ਪ੍ਰਿੰਸੀਪਲ ਡਾ .ਜਗਰੂਪ ਸਿੰਘ ਨੇ ਕਿਹਾ ਇਸ ਸ਼ਿਵਿਰ ਰਾਹੀਂ ਅਸੀ ਇਹਨਾਂ ਬੱਚਿਆ ਨੂੰ ਯਕੀਨ ਦੁਆਇੰਦੇ ਹਾਂ, ਕਿ ਸਾਨੂੰ ਸਭ ਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਜਿੰਦਗੀ ਵਿੱਚ ਕਾਮਯਾਬ ਹੋ ਕੇ ਬੁਲੰਦੀਆਂ ਛੂਹ ਸਕਦੇ ਹੋ।

ਪ੍ਰੋ. ਰਿਤੂ ਤਲਵਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਛੋਟੇ-ਛੋਟੇ ਯਤਨ ਵੀ ਵੱਡੀਆਂ ਤਬਦੀਲੀਆਂ ਲਿਆ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਸ ਵਿੱਚ ਇੱਕ-ਦੂਜੇ ਦਾ ਸਾਥ ਦੇਣ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਕਾਰਾਤਮਕ ਸੋਚ ਅਤੇ ਲਗਾਤਾਰ ਮਿਹਨਤ ਨਾਲ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ।

ਵਿਦਿਆਰਥੀਆਂ ਦਾ ਤਣਾਅ ਘਟਾਉਣ ਲਈ ਸ੍ਰੀ ਅਭਿਸ਼ੇਕ ਮਹਿਰਾ ਅਤੇ ਡਾ. ਸੋਨੀਆ ਸੂਦ ਨੇ ਵੱਖ-ਵੱਖ ਯੋਗ ਕਿਰਿਆਵਾਂ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ। ਇਨ੍ਹਾਂ ਵਿੱਚ ‘ਓਮ’ ਦਾ ਉਚਾਰਨ, ਅਨੁਲੋਮ-ਵਿਲੋਮ, ਭ੍ਰਾਮਰੀ ਅਤੇ ਭਸਤ੍ਰਿਕਾ ਸ਼ਾਮਲ ਸਨ। ਸੋਸਾਇਟੀ ਦੇ ਪ੍ਰਧਾਨ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਯੋਗ ਅਤੇ ਪ੍ਰਾਣਾਯਾਮ ਨਾਲ ਸਰੀਰ ਅਤੇ ਮਨ ਸ਼ਾਂਤ ਰਹਿੰਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਇਕਾਗਰਤਾ ਵਧਾਉਣ ਵਿੱਚ ਮਦਦ ਮਿਲਦੀ ਹੈ।

 

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦਾ ਮੰਚ ਸੰਚਾਲਨ ਮੀਨਾ ਬਾਂਸਲ ਅਤੇ ਪ੍ਰਤਿਭਾ ਨੇ ਕੀਤਾ, ਜਦਕਿ ਧੰਨਵਾਦ ਦਾ ਮਤਾ ਡਾ. ਸੰਜੇ ਬਾਂਸਲ ਨੇ ਪੇਸ਼ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਸਫਲ ਆਯੋਜਨ ਲਈ ਡਾ. ਸੰਜੇ ਬਾਂਸਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ।

 

ਇਸ ਕੈਂਪ ਵਿੱਚ ਲਗਭਗ 130 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੇ ਫੀਡਬੈਕ ਵਿੱਚ ਇਸ ਨੂੰ ਆਪਣੇ ਲਈ ਬਹੁਤ ਲਾਹੇਵੰਦ ਦੱਸਿਆ। ਇਸ ਮੌਕੇ ਸ਼੍ਰੀ ਅਭਿਸ਼ੇਕ ਸ਼ਰਮਾ, ਮੈਡਮ ਪ੍ਰਤਿਭਾ, ਮੈਡਮ ਰੀਆ, ਮੈਡਮ ਅੰਜੂ, ਮੈਡਮ ਵੈਸ਼ਨਵੀ, ਮੈਡਮ ਰੇਣੂ ਅਤੇ ਮੈਡਮ ਅਰਪਣਾ ਵੀ ਹਾਜ਼ਰ ਸਨ।