ਜਲੰਧਰ, 05 ਨਵੰਬਰ : Prime Punjab
ਜਲੰਧਰ ਸ਼ਹਿਰ ਦੀ ਪੁਲਿਸ ‘ਚ ਬੁੱਧਵਾਰ ਨੂੰ ਵੱਡੀ ਫੇਰਬਦਲ ਹੋਈ ਹੈ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਇੱਕੋ ਦਿਨ ਸ਼ਹਿਰ ਦੇ 7 ਅਹਿਮ ਥਾਣਿਆਂ ਦੇ ਮੁਖੀ ਬਦਲ ਦਿੱਤੇ। ਹੁਕਮ ਜਾਰੀ ਹੁੰਦਿਆਂ ਹੀ ਸਾਰੇ ਨਵੇਂ SHO ਦੇਰ ਸ਼ਾਮ ਤੱਕ ਆਪਣੇ-ਆਪਣੇ ਥਾਣਿਆਂ ‘ਚ ਪਹੁੰਚ ਗਏ ਅਤੇ ਕੰਮ ਸੰਭਾਲ ਲਿਆ।
ਨਵੀਂ ਤਾਇਨਾਤੀ ਮੁਤਾਬਕ ਥਾਣਾ ਡਵੀਜ਼ਨ-6 ਦੀ ਕਮਾਨ ਇੰਸਪੈਕਟਰ ਜਸਪਾਲ ਸਿੰਘ ਨੂੰ ਮਿਲੀ ਹੈ, ਜੋ ਪਹਿਲਾਂ ਥਾਣਾ-1 ‘ਚ ਸਨ। ਥਾਣਾ ਡਵੀਜ਼ਨ-2 ‘ਚ ਸਬ-ਇੰਸਪੈਕਟਰ ਲਖਬੀਰ ਸਿੰਘ, ਥਾਣਾ ਬਾਰਾਦਰੀ ‘ਚ ਇੰਸਪੈਕਟਰ ਕਮਲਜੀਤ ਸਿੰਘ, ਥਾਣਾ-4 ‘ਚ ਇੰਸਪੈਕਟਰ ਸਾਹਿਲ ਚੌਧਰੀ ਅਤੇ ਥਾਣਾ-1 ‘ਚ ਸਬ-ਇੰਸਪੈਕਟਰ ਅਜਮੇਰ ਲਾਲ ਨੂੰ ਲਾਇਆ ਗਿਆ ਹੈ।
ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਥਾਣੇ ‘ਚ ਇੰਸਪੈਕਟਰ ਅਨੂ ਪਟਿਆਲ ਅਤੇ ਇਲੈਕਸ਼ਨ ਸੈੱਲ ‘ਚ ਇੰਸਪੈਕਟਰ ਅੰਜੂ ਵਰਮਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਥਾਣਾ-6 ਦੇ ਨਵੇਂ ਮੁਖੀ ਜਸਪਾਲ ਸਿੰਘ ਪਹਿਲਾਂ ਨਵੀਂ ਬਾਰਾਦਰੀ, ਸਪੈਸ਼ਲ ਸੈੱਲ ਅਤੇ ਰਾਮਾ ਮੰਡੀ ‘ਚ ਵੀ SHO ਰਹਿ ਚੁੱਕੇ ਹਨ। ਉੱਧਰ ਕਮਲਜੀਤ ਸਿੰਘ ਦੀ ਲੰਬੇ ਸਮੇਂ ਬਾਅਦ ਜਲੰਧਰ ਸ਼ਹਿਰ ‘ਚ ਵਾਪਸੀ ਹੋਈ ਹੈ, ਜਿਸ ਨੂੰ ਲੈ ਕੇ ਪੁਲਿਸ ਹਲਕਿਆਂ ‘ਚ ਚਰਚਾ ਹੈ।



More Stories
ਪੰਜਾਬ ‘ਚ 274 DSP-ACP ਦੇ ਤਬਾਦਲੇ, ਜਲੰਧਰ ‘ਚ ਵੀ ਵੱਡੀ ਫੇਰਬਦਲ।
ਜਲੰਧਰ ‘ਚ ਨਹਿਰ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਕਤਲ ਕਰਕੇ ਲਾਸ਼ ਸੁੱਟਣ ਦਾ ਲਾਇਆ ਦੋਸ਼।
ਡੀ.ਏ.ਵੀ. ਯੂਨੀਵਰਸਿਟੀ ‘ਚ ਏ.ਆਈ.ਯੂ. ਉੱਤਰੀ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਸ਼ੁਰੂ, 97 ਯੂਨੀਵਰਸਿਟੀਆਂ ਦੀਆਂ ਟੀਮਾਂ ਲੈ ਰਹੀਆਂ ਭਾਗ।