Pages

Pages

ਅੰਮ੍ਰਿਤਸਰ ‘ਚ ਮੰਦਭਾਗੀ ਘਟਨਾ! ਡਿਊਟੀ ‘ਤੇ ਜਾਣ ਤੋਂ ਪਹਿਲਾਂ ਪਿਸਟਲ ਸਾਫ਼ ਕਰਦਿਆਂ ਚੱਲੀ ਗੋਲੀ, ASI ਜੋਗਿੰਦਰ ਸਿੰਘ ਦੀ ਮੌਕੇ ‘ਤੇ ਮੌਤ।

ਅੰਮ੍ਰਿਤਸਰ,  13 ਨਵੰਬਰ : Prime Punjab 

ਤਰਨਤਾਰਨ ਰੋਡ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ‘ਚ ASI ਵਜੋਂ ਸੇਵਾ ਨਿਭਾ ਰਹੇ *ਜੋਗਿੰਦਰ ਸਿੰਘ* ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

 

ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰੇ ਉਹ ਆਪਣੀ ਡਿਊਟੀ ‘ਤੇ ਨਿਕਲਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਉਹ ਆਪਣੀ ਸਰਕਾਰੀ ਪਿਸਟਲ ਨੂੰ ਸਾਫ਼ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ। ਗੋਲੀ ਸਿੱਧੀ ਉਨ੍ਹਾਂ ਦੇ ਸਿਰ ਦੇ ਨੇੜੇ ਜਾ ਲੱਗੀ ਤੇ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

 

ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਹਾਦਸਾ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ, ਜਾਂਚ ਤੋਂ ਬਾਅਦ ਹੀ ਪੂਰੀ ਸੱਚਾਈ ਸਾਹਮਣੇ ਆਵੇਗੀ। ਪੂਰੇ ਪੁਲਿਸ ਮਹਿਕਮੇ ‘ਚ ਇਸ ਘਟਨਾ ਨਾਲ ਸੋਗ ਦੀ ਲਹਿਰ ਹੈ।