Pages

Pages

ਡੀ.ਏ.ਵੀ. ਯੂਨੀਵਰਸਿਟੀ ਜਲੰਧਰ ਦੇ 10 ਵਿਦਿਆਰਥੀਆਂ ਦੀ ਵੱਡੀ ਪ੍ਰਾਪਤੀ, ਨੈਸ਼ਨਲ ਇਨਵਾਇਰਨਮੈਂਟ ਯੂਥ ਪਾਰਲੀਮੈਂਟ ਦੇ ਸੈਮੀਫਾਈਨਲ ‘ਚ ਕੀਤੀ ਥਾਂ ਪੱਕੀ।

ਜਲੰਧਰ, 19 ਨਵੰਬਰ : Prime Punjab 

ਜਲੰਧਰ ਦੀ ਡੀ.ਏ.ਵੀ. ਯੂਨੀਵਰਸਿਟੀ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਨੇ 5ਵੀਂ ਨੈਸ਼ਨਲ ਇਨਵਾਇਰਨਮੈਂਟ ਯੂਥ ਪਾਰਲੀਮੈਂਟ 2026-27 ਦੇ ਖੇਤਰੀ-ਕਮ-ਸੂਬਾ ਪੱਧਰ ਦੇ ਸੈਮੀਫਾਈਨਲ (ਜ਼ੋਨ-II) ਲਈ ਕੁਆਲੀਫਾਈ ਕਰ ਲਿਆ ਹੈ। ਵਿਦਿਆਰਥੀਆਂ ਨੇ ਵਾਤਾਵਰਣ ਪ੍ਰਤੀ ਆਪਣੀ ਜਾਗਰੂਕਤਾ, ਸੋਚ ਤੇ ਬੋਲਣ ਦੀ ਕਲਾ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ।

ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ‘ਚ ਸ਼ੁਮਪੀ ਭਾਟਾ, ਗੁਰਲੀਨ ਕੌਰ, ਸੀਮਾ ਸ਼ਰਮਾ, ਸਾਕਸ਼ੀ, ਪ੍ਰੀਤਕਿਰਨ ਕੌਰ, ਅਵਿਕਾ, ਗਗਨਦੀਪ ਸਿੰਘ, ਦੀਪਾ, ਮਿਤਾਲੀ ਮਹਾਜਨ ਅਤੇ ਦਿਆ ਆਹੂਜਾ ਸ਼ਾਮਲ ਹਨ। ਯੂਨੀਵਰਸਿਟੀ ਪੱਧਰ ਦਾ ਇਹ ਮੁਕਾਬਲਾ ਐਨਵਾਇਰਨਮੈਂਟ ਸੈੱਲ ਵੱਲੋਂ ਸਟੂਡੈਂਟਸ ਫਾਰ ਡਿਵੈਲਪਮੈਂਟ, ਵਾਤਾਵਰਣ ਸੰਗਲ ਅਤੇ ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਸਾਲ ਦਾ ਥੀਮ ‘ਦਿ ਗ੍ਰੀਨ ਰੇਵਲ: ਇੰਡੀਅਨ ਯੂਥ ਫਾਰ ਦਿ ਜਸਟ, ਸਸਟੇਨੇਬਲ ਐਂਡ ਰਿਜ਼ੀਲੀਐਂਟ ਪਲੈਨੇਟ’ ਰੱਖਿਆ ਗਿਆ, ਜਿਸ ‘ਚ ਟਿਕਾਊ ਵਿਕਾਸ, ਹਰੇ-ਭਰੇ ਭਵਿੱਖ ਅਤੇ ਨੌਜਵਾਨਾਂ ਦੀ ਭੂਮਿਕਾ ‘ਤੇ ਚਰਚਾ ਹੋਈ।

 

ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਮਨੋਜ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਹੁਣ ਸਿਰਫ਼ ਚੋਣ ਨਹੀਂ, ਸਗੋਂ ਹਰ ਇੱਕ ਦੀ ਸਾਂਝੀ ਜ਼ਿੰਮੇਵਾਰੀ ਹੈ। ਨੌਜਵਾਨਾਂ ਕੋਲ ਗਲਤ ਤੇ ਨੁਕਸਾਨਦਾਇਕ ਰਵਾਇਤਾਂ ‘ਤੇ ਸਵਾਲ ਉਠਾਉਣ ਅਤੇ ਸਮਾਜ ‘ਚ ਸਾਰਥਕ ਬਦਲਾਅ ਲਿਆਉਣ ਦੀ ਤਾਕਤ ਹੈ, ਤੇ ਅਜਿਹੇ ਮੰਚ ਉਨ੍ਹਾਂ ਨੂੰ ਜ਼ਿੰਮੇਵਾਰ ਆਗੂ ਬਣਾਉਂਦੇ ਹਨ।

ਰਜਿਸਟਰਾਰ ਪ੍ਰੋ. ਐਸ. ਕੇ. ਅਰੋੜਾ ਨੇ ਡਾ. ਹਰਪ੍ਰੀਤ ਵਾਲੀਆ, ਡਾ. ਰਾਜ ਬਾਲਾ ਤੇ ਪ੍ਰਬੰਧਕੀ ਟੀਮ ਦੇ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ‘ਚ ਲੀਡਰਸ਼ਿਪ, ਤਰਕਸ਼ੀਲ ਸੋਚ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਮੁਕਾਬਲੇ ਦਾ ਮੁਲਾਂਕਣ ਜੂਆਲੋਜੀ ਵਿਭਾਗ ਦੀ ਕੋਆਰਡੀਨੇਟਰ ਡਾ. ਤੇਜਿੰਦਰ ਕੌਰ ਅਤੇ ਅੰਗਰੇਜ਼ੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਮੈਡਮ ਅੰਜਲੀ ਸ਼ਰਮਾ ਨੇ ਪੇਸ਼ਕਾਰੀ, ਸਮਝ ਅਤੇ ਵਿਚਾਰ ਪੇਸ਼ ਕਰਨ ਦੀ ਯੋਗਤਾ ਦੇ ਆਧਾਰ ‘ਤੇ ਕੀਤਾ।