jalandhar-manvir singh walia
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੇ ਪੰਜਾਬ ਦੇ ਹੋਰ ਦੂਜੇ ਬਹੁਤਕਨੀਕੀ ਕਾਲਜਾਂ ਵਿੱਚ ਐਡਮਿਸ਼ਨ ਲੈਣ ਲਈ ਤੀਜੇ ਰਾਂਊਡ ਦੀ ਕਾਂਉਸਲੰਿਗ 18 ਅਗਸਤ ਤੋਂ ਸ਼ੁਰੂ ਹੋਵੇਗੀ। ਪਿੰ੍ਰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪਹਿਲੇ ਦੋ ਗੇੜਾਂ ਦੀ ਕਾਂਉਸਲੰਿਗ 31 ਜੁਲਾਈ ਨੂੰ ਸਮਾਪਤ ਹੋ ਚੁੱਕੀ ਹੈ। 7 ਅਗਸਤ ਨੂੰ ਦੂਜੇ ਰਾਂਊਡ ਦੀ ਕਾਂਉਸਲੰਿਗ ਦਾ ਰਿਜ਼ਲਟ ਆਵੇਗਾ ਤੇ ਸਫਲ ਹੋਏ ਵਿਿਦਆਰਥੀ 8 ਅਗਸਤ ਤੋਂ 16 ਅਗਸਤ ਤੱਕ ਸਬੰਧਤ ਕਾਲਜ ਵਿੱਚ ਰਿਪੋਰਟ ਕਰਨਗੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਦੱਸਿਆ ਕਿ ਕਾਲਜਾਂ ਵਿੱਚ ਅਜੇ ਵੀ ਬਹੁਤ ਸੀਟਾਂ ਖਾਲੀ ਹਨ। ਇਸ ਲਈ ਚਾਹਵਾਨ ਵਿਿਦਆਰਥੀ ਤੀਜੀ ਕਾਉਸਲੰਿਗ ਲਈ ਅਪਲਾਈ ਕਰ ਸਕਦੇ ਹਨ। ਇਹ ਕਾਉਸਲੰਿਗ 18 ਅਗਸਤ ਤੋਂ ਸ਼ੁਰੂ ਹੋ ਕੇ 15 ਸਤੰਬਰ ਤੱਕ ਚੱਲੇਗੀ। ਏ.ਆਈ.ਸੀ.ਟੀ.ਈ ਨਵੀਂ ਦਿੱਲੀ ਵਲੋਂ ਕਿਸੇ ਵੀ ਤਕਨੀਕੀ ਸੰਸਥਾਨ ਲਈ 15 ਸਤੰਬਰ ਐਡਮਿਸ਼ਨ ਦੀ ਆਖਰੀ ਡੇਟ ਐਲਾਨੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਫਾਰਮੇਸੀ ਸਮੇਤ ਸਿਵਲ , ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਤੇ ਆਟੋਮੋਬਾਇਲ ਦੀਆਂ ਸੀਟਾਂ ਅਜੇ ਖਾਲੀ ਹਨ। ਚਾਹਵਾਨ ਵਿਿਦਆਰਥੀ ਕਿਸੇ ਵੀ ਵਰਕਿੰਗ ਦਿਨ ਵਿੱਚ ਕਾਲਜ ਆ ਕੇ ਐਡਮਿਸ਼ਨ ਕਰਾ ਸਕਦੇ ਹਨ। ਵਿਿਦਆਰਥੀਆਂ ਦੀ ਸਹੂਲਤ ਵਾਸਤੇ ਐਡਮਿਸ਼ਨ ਹੈਲਪ ਡੈਸਕ ਤਿਆਰ ਕੀਤਾ ਗਿਆ ਹੈ। 18 ਅਗਸਤ ਵਾਲੇ ਦਿਨ ਹੀ ਨਵੇਂ ਵਿਿਦਆਰਥੀਆਂ ਦਾ ਇੱਕ ਹਫਤੇ ਦਾ ਇੰਡਕਸ਼ਨ ਪ੍ਰੋਗਰਾਮ ਪਵਿੱਤਰ ਹਵਨ ਯੱਗ ਨਾਲ ਸ਼ੁਰੂ ਕੀਤਾ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਦੂਜੇ ਸਾਲ ਵਿੱਚ ਸਿਧੀ ਐਡਮਿਸ਼ਨ ਲੈਣ ਲਈ 10+2 ਨਾਨ ਮੈਡੀਕਲ, ਆਈ.ਟੀ.ਆਈ ਪਾਸ ਤੇ 10+2 ਵੋਕੇਸ਼ਨਲ ਵਿਿਦਆਰਥੀਆਂ ਵਾਸਤੇ ਸੀਟਾਂ ਖਾਲੀ ਹਨ।


More Stories
ASI ਇਕਬਾਲ ਸਿੰਘ ਕਤਲ ਕੇਸ ‘ਚ AGTF ਨੂੰ ਵੱਡੀ ਸਫਲਤਾ, ਦੂਜਾ ਸ਼ੂਟਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, ਦੋਵੇਂ ਸ਼ੂਟਰ ਕਾਬੂ।
ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪੁਲਿਸ ਹਾਈ ਅਲਰਟ, ਅੰਤਰ-ਰਾਜੀ ਤਾਲਮੇਲ ਮੀਟਿੰਗ ‘ਚ ਸਰਹੱਦੀ ਨਿਗਰਾਨੀ ਤੇ ਡਰੋਨ ‘ਤੇ ਨਜ਼ਰ ਰੱਖਣ ਦਾ ਫੈਸਲਾ।
ASI ਇਕਬਾਲ ਸਿੰਘ ਕਤਲ ਕੇਸ ‘ਚ ਵੱਡੀ ਸਫ਼ਲਤਾ, ਮੁੱਖ ਸ਼ੂਟਰ ਹੈਪੀ ਬਹਿਮਣ ਜ਼ੀਰਕਪੁਰ ‘ਚ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ, ਮਹਿਲਾ ਸਾਥੀ ਵੀ ਕਾਬੂ।