Pages

Pages

ਜਲੰਧਰ ‘ਚ ਮੋਟਰਸਾਈਕਲ ਟਕਰਾਉਣ ਤੋਂ ਹੋਇਆ ਖੂਨੀ ਝਗੜਾ – ਦਾਤਰ ਨਾਲ ਹਮਲਾ ਕਰਨ ਵਾਲੇ 2 ਭਰਾ ਗ੍ਰਿਫਤਾਰ।

Director : Manvir Singh Walia 

Editor : Jatin Kumar Sahota 

ਜਲੰਧਰ, 26 ਸਤੰਬਰ : Prime Punjab 

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਖੂਨੀ ਝਗੜੇ ਦੇ ਮਾਮਲੇ ‘ਚ ਤੇਜ਼ ਕਾਰਵਾਈ ਕਰਦਿਆਂ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਾਰਦਾਤ 24 ਸਤੰਬਰ ਨੂੰ ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ ‘ਚ ਵਾਪਰੀ, ਜਿੱਥੇ ਮੋਟਰਸਾਈਕਲ ਟਕਰਾਉਣ ਦੀ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ‘ਚ ਇੱਕ ਵਿਅਕਤੀ ‘ਤੇ ਦਾਤਰ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

 

ਥਾਣਾ ਡਵੀਜ਼ਨ 7 ਦੀ ਪੁਲਿਸ ਨੂੰ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਮਿੰਟੂ ਪੁੱਤਰ ਅੰਸਾਰ ਵਾਸੀ ਈਦਗਾਹ ਮੁਹੱਲਾ ਗੜ੍ਹਾ ਸੱਟਾਂ ਕਾਰਨ ਜ਼ੇਰੇ ਇਲਾਜ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਦੇ ਬਿਆਨ ਦਰਜ ਕੀਤੇ। ਪੀੜਤ ਨੇ ਦੱਸਿਆ ਕਿ ਪਹਿਲਾਂ ਮੋਟਰਸਾਈਕਲ ਟਕਰਾਉਣ ਨੂੰ ਲੈ ਕੇ ਬਹਿਸ ਹੋਈ ਸੀ, ਅਤੇ ਜਦੋਂ ਉਹ ਦੋਸਤਾਂ ਨਾਲ ਘਰ ਜਾ ਰਿਹਾ ਸੀ ਤਾਂ ਉਹੀ ਮੁੰਡਿਆਂ ਨੇ ਫਿਰ ਘੇਰ ਕੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ‘ਤੇ ਪੁਲਿਸ ਨੇ ਮੁਕੱਦਮਾ ਨੰਬਰ 245 ਮਿਤੀ 24.09.2026 ਅ/ਧ 109, 126(2), 3(5) BNS ਤਹਿਤ ਕੇਸ ਦਰਜ ਕੀਤਾ।

 

ਕਮਿਸ਼ਨਰ ਸ੍ਰੀ ਸਤਿੰਦਰ ਸਿੰਘ IPS ਦੇ ਦਿਸ਼ਾ-ਨਿਰਦੇਸ਼ਾਂ, DCP ਸਿਟੀ ਅਜੈ ਏ.ਐਸ. ਵਾਰੀਅਰ IPS, ADCP City-2 ਮਾਧਵੀ ਸ਼ਰਮਾ PPS ਅਤੇ ACP ਮਾਡਲ ਟਾਊਨ ਮਨਮੋਹਨ ਸਿੰਘ PPS ਦੀ ਅਗਵਾਈ ‘ਚ ਇੰਸਪੈਕਟਰ ਰਮਨਿੰਦਰ ਕੁਮਾਰ ਦੀ ਟੀਮ ਨੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ (1) ਚੇਤਨ ਪੁੱਤਰ ਲੇਟ ਵਿਕਾਸ ਕੁਮਾਰ ਉਮਰ 20 ਸਾਲ ਅਤੇ (2) ਦਿਵਸ ਪੁੱਤਰ ਲੇਟ ਵਿਕਾਸ ਕੁਮਾਰ ਉਮਰ 18 ਸਾਲ 1 ਮਹੀਨਾ, ਦੋਵੇਂ ਵਾਸੀ ਮਕਾਨ ਨੰਬਰ 1124, ਵਾਲਮੀਕੀ ਮੁਹੱਲਾ, ਗੜ੍ਹਾ, ਜਲੰਧਰ ਵਜੋਂ ਹੋਈ ਹੈ। ਦੋਵੇਂ ਸਕੇ ਭਰਾ ਹਨ।

 

ਪੁਲਿਸ ਨੇ ਵਾਰਦਾਤ ‘ਚ ਵਰਤਿਆ ਗਿਆ ਦਾਤਰ ਵੀ ਬਰਾਮਦ ਕਰ ਲਿਆ ਹੈ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ‘ਚ ਗੈਰ-ਸਮਾਜਿਕ ਅਨਸਰਾਂ ਅਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਮੂਲੀ ਝਗੜਿਆਂ ਨੂੰ ਹਿੰਸਾ ਤੱਕ ਨਾ ਲਿਜਾਇਆ ਜਾਵੇ, ਨਹੀਂ ਤਾਂ ਸਖਤ ਕਾਰਵਾਈ ਹੋਵੇਗੀ।