Pages

Pages

ਪੰਜਾਬ ਦੀ ਸਿਆਸਤ ‘ਚ ਹਲਚਲ: ED ਨੇ AAP ਆਗੂ ਵਿਜੇ ਕਟਾਰੂਚੱਕ ਦੇ ਠਿਕਾਣਿਆਂ ‘ਤੇ ਮਾਰੇ ਛਾਪੇ।

Director : Manvir Singh Walia 

Editor : Jatin Kumar Sahota 

ਜਲੰਧਰ, 17 ਜੁਲਾਈ : Prime Punjab 

ਪੰਜਾਬ ਦੀ ਸਿਆਸਤ ‘ਚ ਮੰਗਲਵਾਰ ਰਾਤ ਤੋਂ ਹੀ ਭੂਚਾਲ ਆ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਜੇ ਕਟਾਰੂਚੱਕ ਦੇ ਕਈ ਠਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਹੈ। ਈਡੀ ਦੀਆਂ ਟੀਮਾਂ ਪਿਛਲੀ ਰਾਤ ਤੋਂ ਹੀ ਉਨ੍ਹਾਂ ਦੇ ਘਰਾਂ ਅਤੇ ਦਫਤਰਾਂ ‘ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।  

 

ਹਾਲਾਂਕਿ ਈਡੀ ਵੱਲੋਂ ਅਜੇ ਤੱਕ ਛਾਪੇਮਾਰੀ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਕਾਰਵਾਈ ਕਿਸੇ ਵਿੱਤੀ ਮਾਮਲੇ ਜਾਂ ਮਨੀ ਲਾਂਡਰਿੰਗ ਨਾਲ ਜੁੜੀ ਹੋ ਸਕਦੀ ਹੈ। ਇਸ ਕਾਰਵਾਈ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ ਅਤੇ AAP ਵੱਲੋਂ ਵੀ ਜਲਦ ਹੀ ਪ੍ਰਤੀਕਿਰਿਆ ਦੇਣ ਦੀ ਸੰਭਾਵਨਾ ਹੈ।