ਉੱਤਰਪ੍ਰਦੇਸ਼, 27 ਅਗਸਤ : Prime Punjab
ਕਾਨਪੁਰ ਦੇ ਗੰਗਾ ਬੈਰਾਜ ਖੇਤਰ ‘ਚ ਵੀਰਵਾਰ ਸਵੇਰੇ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਨੱਥਾਪੁਰਵਾ ਪਿੰਡ ਦੇ ਖੇਤਾਂ ‘ਚ ਡਿੱਗੇ ਇਸ ਦੋ-ਇੰਜਣ ਵਾਲੇ 4-ਸੀਟਰ Tecnam ਜਹਾਜ਼ ‘ਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਹਾਦਸੇ ਨੇ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚਾ ਦਿੱਤੀ।
ਜਾਣਕਾਰੀ ਮੁਤਾਬਕ ਜਹਾਜ਼ ਨੇ ਗਵਾਲਟੋਲੀ ਸਥਿਤ ਗਰਗ ਏਵੀਏਸ਼ਨ ਸੈਂਟਰ ਤੋਂ 11:30 ਵਜੇ ਉਡਾਣ ਭਰੀ ਸੀ ਅਤੇ ਸਿਰਫ 20 ਮਿੰਟ ਬਾਅਦ 11:50 ‘ਤੇ ਕ੍ਰੈਸ਼ ਹੋ ਗਿਆ। ਮ੍ਰਿਤਕਾਂ ‘ਚ ਇੰਸਟ੍ਰਕਟਰ ਸਚਿਨ ਭਾਟੀਆ ਜੋ ਗੁਜਰਾਤ ਦੇ ਰਹਿਣ ਵਾਲੇ ਸਨ ਅਤੇ ਟ੍ਰੇਨੀ ਅਭਿਸ਼ੇਕ ਪੁਜਾਰੀ ਜੋ ਕਰਨਾਟਕ ਤੋਂ ਸਨ, ਸ਼ਾਮਲ ਹਨ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਨਪੁਰ ਪੁਲਿਸ ਕਮਿਸ਼ਨਰ ਰਘੁਬੀਰ ਲਾਲ ਦੀ ਅਗਵਾਈ ‘ਚ ਪੁਲਿਸ ਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ। ਪਿੰਡ ਵਾਸੀਆਂ ਦੀ ਭੀੜ ਨੂੰ ਕਾਬੂ ਕਰਕੇ ਇਲਾਕੇ ਨੂੰ ਸੁਰੱਖਿਅਤ ਕਰ ਲਿਆ ਗਿਆ ਹੈ।
ਹੁਣ ਇਸ ਮਾਮਲੇ ਦੀ ਜਾਂਚ DGCA ਕਰੇਗੀ। ਪੁਲਿਸ ਨੇ ਦੱਸਿਆ ਕਿ DGCA ਦੀ ਸਪੈਸ਼ਲ ਟੀਮ ਤਕਨੀਕੀ ਖਰਾਬੀ ਜਾਂ ਹੋਰ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।


More Stories
LPU में हुई हिंसा पर भावुक हुईं प्रो-चांसलर रश्मि मित्तल, बोलीं – “बच्चों ने एक अफवाह पर भरोसा कर लिया, हम परिवार हैं”।
LPU ਹਿੰਸਾ ਮਾਮਲੇ ‘ਚ SIT ਗਠਿਤ, ਵਿਗਿਆਨਕ ਜਾਂਚ ਜਾਰੀ; ਵਿਦਿਆਰਥੀ ਸਾਡੇ ਬੱਚੇ, ਸੁਰੱਖਿਆ ਪਹਿਲੀ ਤਰਜੀਹ : DGP ਗੌਰਵ ਯਾਦਵ।
LPU ‘ਚ ਹਿੰਸਾ ਤੇ ਅੱਗਜ਼ਨੀ ਲਈ ‘ਆਪ’ ਸਰਕਾਰ ਜ਼ਿੰਮੇਵਾਰ, ਬਾਹਰੋਂ ਆਏ ਲੋਕਾਂ ਨੇ ਕੀਤੀ ਗੁੰਡਾਗਰਦੀ : ਅਨਿਲ ਸਰੀਨ।