Pages

Pages

ਐਮੀ ਵਿਰਕ ‘ਤੇ ਫਾਇਰਿੰਗ ਦੀ ਖ਼ਬਰ ਨਿਕਲੀ ਝੂਠੀ, ਪਰਿਵਾਰ ਨੇ ਕੀਤਾ ਖੁਲਾਸਾ – ਕਿਹਾ ਪੁੱਤ ਬਿਲਕੁਲ ਸੁਰੱਖਿਅਤ ਹੈ।

ਜਲੰਧਰ, 09 ਸਤੰਬਰ : Prime Punjab 

ਕੈਨੇਡਾ ‘ਚ ਪੰਜਾਬੀ ਗਾਇਕ ਐਮੀ ਵਿਰਕ ‘ਤੇ ਹੋਈ ਫਾਇਰਿੰਗ ਦੀ ਖ਼ਬਰ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਐਮੀ ਵਿਰਕ ਦੇ ਪਰਿਵਾਰ ਨੇ ਗੱਲਬਾਤ ਕਰਦਿਆਂ ਸਾਰੀਆਂ ਖ਼ਬਰਾਂ ਨੂੰ ਫਰਜ਼ੀ ਕਰਾਰ ਦਿੱਤਾ ਹੈ। ਪਰਿਵਾਰ ਨੇ ਸਾਫ ਕਿਹਾ ਹੈ ਕਿ ਐਮੀ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਹੋਇਆ।

 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਐਮੀ ਵਿਰਕ ਇਸ ਸਮੇਂ ਕੈਨੇਡਾ ਦੌਰੇ ‘ਤੇ ਨੇ ਅਤੇ ਆਪਣੇ ਸ਼ੋਅਜ਼ ‘ਚ ਰੁੱਝੇ ਹੋਏ ਨੇ, ਉਹ ਬਿਲਕੁਲ ਠੀਕ-ਠਾਕ ਹਨ। ਜੋ ਗੋਲੀਬਾਰੀ ਦੀ ਘਟਨਾ ਦੱਸੀ ਜਾ ਰਹੀ ਹੈ, ਉਹ 5 ਦਿਨ ਪੁਰਾਣੀ ਹੈ ਅਤੇ ਉਸ ਦਾ ਐਮੀ ਵਿਰਕ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਿਸੇ ਹੋਰ ਵਿਅਕਤੀ ‘ਤੇ ਹੋਏ ਹਮਲੇ ਨੂੰ ਐਮੀ ਨਾਲ ਜੋੜਿਆ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਕੱਲ੍ਹ ਦੇਰ ਰਾਤ ਖ਼ਬਰਾਂ ਆਈਆਂ ਸਨ ਕਿ ਐਬਟਸਫੋਰਡ ‘ਚ ਸ਼ੋਅ ਤੋਂ ਬਾਅਦ ਐਮੀ ਵਿਰਕ ਦੀ ਰੌਲਸ ਰਾਇਸ ਕਾਰ ‘ਤੇ 7 ਗੋਲੀਆਂ ਚਲਾਈਆਂ ਗਈਆਂ ਹਨ। ਪਰਿਵਾਰ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਜਿਸ ਦਿਨ ਇਹ ਘਟਨਾ ਵਾਪਰੀ, ਐਮੀ ਉਸ ਜਗ੍ਹਾ ਦੇ ਨੇੜੇ ਵੀ ਨਹੀਂ ਸੀ।

 

ਫਿਲਹਾਲ ਕੈਨੇਡਾ ਪੁਲਸ ਪੁਰਾਣੀ ਫਾਇਰਿੰਗ ਦੀ ਘਟਨਾ ਦੀ ਜਾਂਚ ਕਰ ਰਹੀ ਹੈ। ਉਧਰ ਪ੍ਰਸ਼ੰਸਕਾਂ ਨੇ ਪਰਿਵਾਰ ਦੇ ਬਿਆਨ ਤੋਂ ਬਾਅਦ ਸੁੱਖ ਦਾ ਸਾਹ ਲਿਆ ਹੈ।