Pages

Pages

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਰਵਾਈ – ਨਾਕੇ ਦੌਰਾਨ ਪੁਲਿਸ ‘ਤੇ ਫਾਇਰ ਕਰਨ ਵਾਲੇ 3 ਮੁਲਜ਼ਮ ਕਾਬੂ, 5 ਪਿਸਟਲ ਤੇ 5 ਜਿੰਦਾ ਰੌਂਦ ਬਰਾਮਦ।

ਜਲੰਧਰ, 21 ਸਤੰਬਰ : Prime Punjab 

ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਸਤਿੰਦਰ ਸਿੰਘ IPS ਦੇ ਹੁਕਮਾਂ ‘ਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। DCP ਸਿਟੀ ਆਦਿਤਿਆ ਵਾਰੀਅਰ, ADCP ਸਿਟੀ-2 ਮਾਧਵੀ ਸ਼ਰਮਾ ਅਤੇ ACP ਸਬ-ਡਵੀਜ਼ਨ ਕੈਂਟ ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ 18.09.2026 ਨੂੰ SI ਨਰਿੰਦਰ ਮੋਹਨ, ਇੰਚਾਰਜ ਚੌਂਕੀ ਜੰਡਿਆਲਾ ਵੱਲੋਂ ਜੰਡਿਆਲਾ ਮੋੜ ‘ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਸਕਾਰਪੀਓ ਗੱਡੀ ਨੰਬਰ PB-08-GB-1101 ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਗੱਡੀ ‘ਚ ਬੈਠੇ ਮੋਨੇ ਵਿਅਕਤੀ ਨੇ ਆਪਣਾ ਪਿਸਟਲ ਕੱਢ ਕੇ SI ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ।

 

ਮੁਲਜ਼ਮ ਨੇ 2 ਫਾਇਰ ਕੀਤੇ ਜੋ ਨਾਲ ਦੇ ਢਾਬੇ ਦੀ ਕੰਧ ‘ਤੇ ਜਾ ਲੱਗੇ। ਪੁਲਿਸ ਮੁਲਾਜ਼ਮਾਂ ਨੇ ਸੂਝ-ਬੂਝ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਫਾਇਰ ਕਰਨ ਵਾਲੇ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮਨੀ ਸੋਕਰ ਵਜੋਂ ਹੋਈ। ਮੌਕੇ ‘ਤੇ ਹੀ ਮਨਪ੍ਰੀਤ ਅਤੇ ਸਕਾਰਪੀਓ ਡਰਾਈਵਰ ਦਿਲਪ੍ਰੀਤ ਸਿੰਘ ਪੁੱਤਰ ਗੁਰਨੇਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ GLOCK ਪਿਸਟਲ ਅਤੇ 3 ਜਿੰਦਾ ਰੌਂਦ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਦਰ ‘ਚ ਮੁਕੱਦਮਾ ਨੰਬਰ 367 ਮਿਤੀ 19.09.2026 ਅ/ਧ 109 BNS ਅਤੇ 25/27-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ।

 

ਮਨਪ੍ਰੀਤ ਸਿੰਘ ਉਰਫ ਮਨੀ ਸੋਕਰ ਤੋਂ ਪੁੱਛਗਿੱਛ ਦੌਰਾਨ 4 ਹੋਰ ਪਿਸਟਲ ਅਤੇ 2 ਜਿੰਦਾ ਰੌਂਦ ਹੋਰ ਬਰਾਮਦ ਹੋਏ। ਇਸ ਤਰ੍ਹਾਂ ਕੁੱਲ 5 ਪਿਸਟਲ ਅਤੇ 5 ਜਿੰਦਾ ਰੌਂਦ ਬਰਾਮਦ ਹੋਏ ਹਨ। ਤੀਜੇ ਦੋਸ਼ੀ ਮਿਹਰ ਸਿੰਘ ਉਰਫ ਪ੍ਰਿੰਸ ਪੁੱਤਰ ਲਖਵਿੰਦਰ ਸਿੰਘ ਵਾਸੀ ਨਿਊ ਆਜ਼ਾਦ ਨਗਰ, ਲੁਧਿਆਣਾ ਨੂੰ 20.09.2026 ਨੂੰ ਗ੍ਰਿਫ਼ਤਾਰ ਕੀਤਾ ਗਿਆ।

 

ਬਰਾਮਦ ਹਥਿਆਰਾਂ ‘ਚ GLOCK 19 Gen4 (Austria), Cugir Romania TT-C, Walther PP ਜਰਮਨ ਮੇਡ ਅਤੇ 2 ਦੇਸੀ ਪਿਸਟਲ ਸ਼ਾਮਲ ਹਨ। ਤਿੰਨੋਂ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਥਿਆਰ ਕਿੱਥੋਂ ਲਿਆਂਦੇ ਗਏ ਸਨ, ਇਸ ਸਬੰਧੀ ਪੁੱਛਗਿੱਛ ਜਾਰੀ ਹੈ।