Pages

Pages

ਜਲੰਧਰ ‘ਚ ਨਜਾਇਜ਼ ਸ਼ਰਾਬ ਖਿਲਾਫ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ – J.P. Hospitality ਸਮੇਤ 3 ਥਾਵਾਂ ‘ਤੇ ਛਾਪੇਮਾਰੀ।

ਜਲੰਧਰ, 22 ਸਤੰਬਰ  : Prime Punjab 

ਜਲੰਧਰ ‘ਚ ਨਜਾਇਜ਼ ਸ਼ਰਾਬ ਦੇ ਖਿਲਾਫ ਆਬਕਾਰੀ ਵਿਭਾਗ ਦਾ ਓਪਰੇਸ਼ਨ ਲਗਾਤਾਰ ਜਾਰੀ ਹੈ। ਐਕਸਾਈਜ਼ ਕਮਿਸ਼ਨਰ ਰਣਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਸਿਸਟੈਂਟ ਕਮਿਸ਼ਨਰ ਹਰਸਿਮਰਤ ਗਰੇਵਾਲ ਦੀ ਅਗਵਾਈ ‘ਚ ਟੀਮ ਨੇ ਸ਼ਹਿਰ ‘ਚ 3 ਵੱਖ-ਵੱਖ ਥਾਵਾਂ ‘ਤੇ ਦਬਿਸ਼ ਦਿੱਤੀ। ਟੀਮ ‘ਚ ਇੰਸਪੈਕਟਰ ਮਨਜੀਤ ਸਿੰਘ, ਸੁਮੰਤ ਮਾਹੀ, ਇੰਦਰਬੀਰ ਸਿੰਘ ਅਤੇ ਆਬਕਾਰੀ ਪੁਲਿਸ ਸਟਾਫ ਸ਼ਾਮਲ ਸੀ।

ਸਭ ਤੋਂ ਪਹਿਲਾਂ ਟੀਮ ਨੇ J.P. Hospitality ‘ਤੇ ਛਾਪਾ ਮਾਰਿਆ, ਜਿੱਥੇ ਸਟਾਕ ਰਜਿਸਟਰ ਅਧੂਰਾ ਪਾਇਆ ਗਿਆ। ਜਾਂਚ ਦੌਰਾਨ ਅਹਾਤੇ ‘ਚੋਂ ਅਮਾਨਯ ਹੋਲੋਗ੍ਰਾਮ ਵਾਲੀਆਂ ਬੀਅਰ ਦੀਆਂ ਬੋਤਲਾਂ ਅਤੇ ਦੂਜੇ ਰਾਜਾਂ ‘ਚ ਵਰਤੀਆਂ ਹੋਈਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਮਿਲੀਆਂ। ਮੌਕੇ ‘ਤੇ ਸਬੰਧਤ ਵਿਅਕਤੀ ਦਾ ਬਿਆਨ ਦਰਜ ਕਰਕੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

ਇਸ ਤੋਂ ਬਾਅਦ ਟੀਮ ਨੇ Blessed and Dressed ‘ਤੇ ਨਿਰੀਖਣ ਕੀਤਾ। ਉੱਥੇ ਫਿਜ਼ੀਕਲ ਸਟਾਕ ਦਾ ਰਜਿਸਟਰ ਨਾਲ ਮਿਲਾਨ ਕੀਤਾ ਗਿਆ ਜੋ ਬਿਲਕੁਲ ਸਹੀ ਪਾਇਆ ਗਿਆ। ਅਹਾਤੇ ‘ਚੋਂ ਪੰਜਾਬ ਤੋਂ ਬਾਹਰ ਦੇ ਰਾਜਾਂ ਦੀ ਕੋਈ ਸ਼ਰਾਬ ਨਹੀਂ ਮਿਲੀ ਅਤੇ ਰਜਿਸਟਰ ਵੀ ਪੂਰਾ ਸੀ। ਇਸੇ ਤਰ੍ਹਾਂ Para Foods ‘ਤੇ ਮੈਨੇਜਰ ਡਰਾਫਟ ਬੀਅਰ ਰਜਿਸਟਰ ਵੈਰੀਫਿਕੇਸ਼ਨ ਲਈ ਨਹੀਂ ਦਿਖਾ ਸਕਿਆ, ਪਰ IMFL ਸਟਾਕ ਦੀ ਜਾਂਚ ਸਹੀ ਪਾਈ ਗਈ।

ਆਬਕਾਰੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ‘ਚ ਨਜਾਇਜ਼ ਸ਼ਰਾਬ, ਬਿਨਾਂ ਹੋਲੋਗ੍ਰਾਮ ਵਾਲੀ ਸ਼ਰਾਬ ਅਤੇ ਦੂਜੇ ਰਾਜਾਂ ਦੀ ਸ਼ਰਾਬ ਦੀ ਵਿਕਰੀ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ‘ਚ ਹੋਟਲਾਂ, ਰੈਸਟੋਰੈਂਟਾਂ ਅਤੇ ਅਹਾਤਿਆਂ ‘ਤੇ ਇਸੇ ਤਰ੍ਹਾਂ ਚੈਕਿੰਗ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਹੋਵੇਗੀ।