ਜਲੰਧਰ, 26 ਸਤੰਬਰ : Prime Punjab
ਕਾਂਗਰਸ ਦੇ ਸੀਨੀਅਰ ਵਿਧਾਇਕ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਗੁਪਤਤਾ ਦੀ ਸਹੁੰ ਚੁੱਕਦੇ ਹਨ ਕਿ ਫੈਸਲੇ ਕਿਸੇ ਨੂੰ ਨਹੀਂ ਦੱਸਣਗੇ, ਪਰ ਪੰਜਾਬ ਦੇ ਅਸਲੀ ਫੈਸਲੇ ਤਾਂ ਦਿੱਲੀ ‘ਚ ਬੈਠੇ ਲੋਕ ਲੈ ਰਹੇ ਹਨ। ਪਰਗਟ ਨੇ ਦੋਸ਼ ਲਾਇਆ ਕਿ ਖਜ਼ਾਨੇ ਦਾ ਪੈਸਾ ਦਿੱਲੀ ਜਾ ਰਿਹਾ ਹੈ, ਇਹ ਸਰਾਸਰ ਗੈਰ-ਸੰਵਿਧਾਨਕ ਹੈ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਕੰਟਰੋਲ ‘ਚ ਸ਼ਾਮਲ ਮੰਤਰੀਆਂ ‘ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਕੋਠੀਆਂ ‘ਚ ਕੌਣ ਰਹਿ ਰਿਹਾ ਹੈ ਅਤੇ ਸਭ ਕੁਝ ਦਿੱਲੀ ਵਾਲਿਆਂ ਦੇ ਹਵਾਲੇ ਹੈ।
ਮੰਤਰੀ ਦੇ ਬਿਨਾਂ ਦੱਸੇ ਵਿਦੇਸ਼ ਜਾਣ ਅਤੇ ED ਦੀ ਛਾਪੇਮਾਰੀ ‘ਤੇ ਪਰਗਟ ਸਿੰਘ ਨੇ ਕਿਹਾ ਕਿ ਬਿਨਾਂ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਕੋਈ ਮੰਤਰੀ ਵਿਦੇਸ਼ ਨਹੀਂ ਜਾ ਸਕਦਾ। ED ਜੋ 10,000 ਕਰੋੜ ਦਾ ਘੁਟਾਲਾ ਦੱਸ ਰਹੀ ਹੈ, ਉਸਦੀਆਂ ਤਾਰਾਂ ਦਿੱਲੀ ਦੀ ਲੌਬੀ ਨਾਲ ਜੁੜੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਪ ਅਤੇ ਭਾਜਪਾ ਦੀ ਨੂਰਾ ਕੁਸ਼ਤੀ ਹੈ। ਭਗਵੰਤ ਮਾਨ ਭਾਵੇਂ ਪੰਜਾਬ ਦੇ ਲੋਕਾਂ ਨਾਲ ਸਰਕਾਰ ਚਲਾਉਣ ਦੀ ਗੱਲ ਕਰਨ, ਪਰ ਅਸਲ ‘ਚ ਪੰਜਾਬ ‘ਚ ਲੁੱਟ-ਖਸੁੱਟ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੱਡੇ ਘੁਟਾਲੇ ਸਾਹਮਣੇ ਆਉਣਗੇ।
ਭਾਜਪਾ ਦੀ ‘ਨਸ਼ਾ ਮੁਕਤੀ ਯਾਤਰਾ’ ਅਤੇ 30 ਤਰੀਕ ਨੂੰ ਅਮਿਤ ਸ਼ਾਹ ਦੇ ਪੰਜਾਬ ਦੌਰੇ ‘ਤੇ ਪਰਗਟ ਸਿੰਘ ਨੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦੇਸ਼ ‘ਚ ਸਭ ਤੋਂ ਵੱਧ ਨਸ਼ਾ ਗੁਜਰਾਤ ‘ਚ ਅਡਾਨੀ-ਅੰਬਾਨੀ ਦੀ ਪੋਰਟ ਤੋਂ ਆਉਂਦਾ ਹੈ ਅਤੇ ਪੂਰੇ ਦੇਸ਼ ‘ਚ ਸਪਲਾਈ ਹੁੰਦਾ ਹੈ। ਹੋਮ ਮਿਨਿਸਟਰੀ ਨੇ BSF ਦਾ ਘੇਰਾ 50 KM ਵਧਾ ਰੱਖਿਆ ਹੈ, ਫਿਰ ਵੀ ਭਾਜਪਾ ਡਬਲ ਇੰਜਣ ਦੀ ਗੱਲ ਕਰਦੀ ਹੈ। ਅਜਿਹੇ ‘ਚ ਹੋਮ ਮਿਨਿਸਟਰ ਅਤੇ ਪੰਜਾਬ ਭਾਜਪਾ ਕਿਹੜੇ ਮੂੰਹ ਨਾਲ ਨਸ਼ਾ ਮੁਕਤੀ ਯਾਤਰਾ ਕੱਢ ਰਹੇ ਹਨ, ਇਹ ਘਟੀਆ ਰਾਜਨੀਤੀ ਹੈ।
ਜਲੰਧਰ ‘ਚ ਦੁਸਹਿਰਾ ਗਰਾਊਂਡ ‘ਚ ਨਸ਼ਾ ਕਰਨ ਵਾਲਿਆਂ ਦੀ ਕੁੱਟਮਾਰ ਦੀ ਵੀਡੀਓ ‘ਤੇ ਪਰਗਟ ਨੇ ਕਿਹਾ ਕਿ ਪੁਲਿਸ ਨੂੰ 3 ਦਿਨ ਪੁਰਾਣੀ ਵੀਡੀਓ ਕਹਿ ਕੇ ਪੱਲਾ ਨਹੀਂ ਝਾੜਨਾ ਚਾਹੀਦਾ, ਤੁਰੰਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਹੀ ਪਾਕਿਸਤਾਨ ਅਤੇ ਅੱਤਵਾਦ ‘ਤੇ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਅੱਤਵਾਦ ਨੂੰ ਸਪਾਂਸਰ ਕਰਦਾ ਹੈ। ਸਿੰਧੂ ਜਲ ਸਮਝੌਤੇ ਅਤੇ ਕਸ਼ਮੀਰ ‘ਤੇ ਪਾਕਿਸਤਾਨ ਆਪਣੀ ਨਾਕਾਮੀ ਛੁਪਾਉਣ ਲਈ ਰਾਗ ਅਲਾਪ ਰਿਹਾ ਹੈ, ਭਾਰਤ ਦਾ ਸਟੈਂਡ ਬਿਲਕੁਲ ਕਲੀਅਰ ਹੈ।


More Stories
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ – AK-47 ਤੇ 2 ਹੈਂਡ ਗ੍ਰਨੇਡ ਸਮੇਤ ਵਿਦੇਸ਼ੀ ਹਥਿਆਰ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਇੱਕ ਕਾਬੂ।
ਭਾਰਤੀ ਹਾਕੀ ਦਾ ਇਤਿਹਾਸਕ ਡਬਲ ਧਮਾਕਾ: ਪੁਰਸ਼ ਟੀਮ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਜਿੱਤਿਆ ਲਗਾਤਾਰ ਦੂਜਾ ਗੋਲਡ, ਹਰਮਨਪ੍ਰੀਤ-ਮਨਪ੍ਰੀਤ ਨੇ ਰਚਿਆ ਇਤਿਹਾਸ।
ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ – ਨਕੋਦਰ ‘ਚੋਂ 405 ਕਿਲੋ ਡੋਡੇ ਪੋਸਤ ਸਮੇਤ ਮੁਕਤਸਰ ਦਾ ਤਸਕਰ ਕਾਬੂ, ਮੱਧ ਪ੍ਰਦੇਸ਼ ਤੋਂ ਲਿਆਂਦਾ ਸੀ ਮਾਲ।