Pages

Pages

ਪੰਜਾਬ ‘ਚ ਵੱਡੀ ਭ੍ਰਿਸ਼ਟਾਚਾਰ ਜਾਂਚ – CM ਦੇ OSD ਰਾਜਬੀਰ ਘੁਮਾਣ ਸਮੇਤ 6 ਖਿਲਾਫ CBI ਨੇ ਦਰਜ ਕੀਤੀ FIR, 8 ਥਾਵਾਂ ‘ਤੇ ਛਾਪੇ।

ਪੰਜਾਬ, 06 ਅਕਤੂਬਰ : Prime Punjab 

ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਵੱਡੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ED ਦੀ ਰਿਪੋਰਟ ਤੋਂ ਬਾਅਦ CBI ਨੇ ਪੰਜਾਬ ਦੇ ਮੁੱਖ ਮੰਤਰੀ ਦੇ OSD ਰਾਜਬੀਰ ਘੁਮਾਣ ਅਤੇ 5 ਹੋਰਾਂ ਖਿਲਾਫ FIR ਦਰਜ ਕੀਤੀ ਹੈ। ਇਹ FIR 6 ਅਕਤੂਬਰ 2026 ਨੂੰ ਦਰਜ ਕੀਤੀ ਗਈ ਹੈ।

 

CBI ਮੁਤਾਬਕ ਮੁਲਜ਼ਮਾਂ ‘ਤੇ ਦੋਸ਼ ਹੈ ਕਿ ਉਹ ਪੈਸਿਆਂ ਦੇ ਬਦਲੇ IAS, IPS ਅਧਿਕਾਰੀਆਂ ਦੀਆਂ ਬਦਲੀਆਂ-ਤਾਇਨਾਤੀਆਂ ‘ਚ ਹੇਰਾਫੇਰੀ, ਵਿਭਾਗੀ ਕਾਰਵਾਈਆਂ, ਨੀਤੀਆਂ ਬਣਾਉਣ, ਟੈਂਡਰ, ਲਾਇਸੈਂਸ, ਲੈਂਡ ਯੂਜ਼ ਬਦਲਣ, ਜਾਇਦਾਦ ਦੇ ਝਗੜਿਆਂ ਅਤੇ ਮਾਲ ਵਿਭਾਗ ਦੇ ਕੰਮਾਂ ‘ਚ ਦਖਲ ਦਿੰਦੇ ਸਨ। ਇਹ ਵੀ ਦੋਸ਼ ਹੈ ਕਿ ਸਰਕਾਰੀ ਹੁਕਮ ਜਾਰੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਡਰਾਫਟ ਪ੍ਰਾਈਵੇਟ ਲੋਕਾਂ ਨੂੰ ਦਿੱਤੇ ਜਾਂਦੇ ਸਨ।

 

ਇਸ ਮਾਮਲੇ ‘ਚ CBI ਨੇ ਕੁੱਲ 6 ਵਿਅਕਤੀਆਂ ਨੂੰ ਬੁੱਕ ਕੀਤਾ ਹੈ – ਜਿਨ੍ਹਾਂ ‘ਚ 2 ਸਰਕਾਰੀ ਅਧਿਕਾਰੀ, ਵਿਚੋਲੇ ਅਤੇ ਸਾਥੀ ਸ਼ਾਮਲ ਹਨ। ਨਾਮ ਹਨ – ਰਾਜਬੀਰ ਘੁਮਾਣ (OSD to CM Punjab), ਨਿਤਿਨ ਗੋਹਲ, ਜਤਿਨ ਗੋਹਲ ਉਰਫ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ, ਆਰ.ਐਸ. ਨਾਗਰਾ ਅਤੇ ਕੁਝ ਅਣਪਛਾਤੇ ਸਰਕਾਰੀ ਤੇ ਪ੍ਰਾਈਵੇਟ ਵਿਅਕਤੀ।

 

FIR ਤੋਂ ਬਾਅਦ CBI ਨੇ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਅਤੇ ਜਲੰਧਰ ‘ਚ 8 ਥਾਵਾਂ ‘ਤੇ ਇਕੱਠੇ ਛਾਪੇ ਮਾਰੇ। ਛਾਪਿਆਂ ਦੌਰਾਨ ਲੈਪਟਾਪ, ਮੋਬਾਈਲ ਫੋਨ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। CBI ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਲੜਾਈ ਜਾਰੀ ਰਹੇਗੀ ਅਤੇ ਅਗਲੇਰੀ ਜਾਂਚ ਚੱਲ ਰਹੀ ਹੈ।