Pages

Pages

ਪੰਜਾਬ ‘ਚ ਕੱਲ੍ਹ 11 ਨਵੰਬਰ ਨੂੰ ਛੁੱਟੀ ਨੂੰ ਲੈ ਕੇ ਵੱਡਾ Confusion! ਜਾਣੋ ਸਕੂਲ-ਦਫਤਰ ਖੁੱਲ੍ਹਣਗੇ ਜਾਂ ਬੰਦ ਰਹਿਣਗੇ? ਗੁਰਗੱਦੀ ਦਿਵਸ ‘ਤੇ ਸਰਕਾਰ ਦਾ ਕੀ ਹੈ ਹੁਕਮ।

ਚੰਡੀਗੜ੍ਹ, 10 ਨਵੰਬਰ : Prime Punjab 

ਪੰਜਾਬ ‘ਚ ਕੱਲ੍ਹ ਬੁੱਧਵਾਰ, 11 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਰਾਖਵੀਂ ਛੁੱਟੀ ਹੋਵੇਗੀ। ਸਿੱਖ ਭਾਈਚਾਰਾ ਇਸ ਪਵਿੱਤਰ ਦਿਨ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੇ ਇਸ ਦਿਨ ਨੂੰ ਰਾਖਵੀਆਂ ਛੁੱਟੀਆਂ ਦੀ ਸੂਚੀ ‘ਚ ਰੱਖਿਆ ਹੈ।

 

ਪਰ ਧਿਆਨ ਰੱਖੋ – ਇਹ ਲਾਜ਼ਮੀ ਛੁੱਟੀ ਨਹੀਂ ਹੈ!

ਇਹ ਜਨਤਕ ਛੁੱਟੀ ਨਹੀਂ, ਸਗੋਂ ਵਿਕਲਪਿਕ (Restricted Holiday) ਹੈ। ਮਤਲਬ ਇਹ ਨਹੀਂ ਕਿ ਸਾਰੇ ਦਫਤਰ ਬੰਦ ਹੋ ਜਾਣਗੇ। ਦਫਤਰ ਖੁੱਲ੍ਹੇ ਰਹਿਣਗੇ ਤੇ ਮੁਲਾਜ਼ਮ ਆਪਣੀ ਮਰਜ਼ੀ ਨਾਲ ਇਸ ਛੁੱਟੀ ਦਾ ਲਾਭ ਲੈ ਸਕਦਾ ਹੈ।

 

ਸਰਕਾਰੀ ਮੁਲਾਜ਼ਮ ਸਾਲ ‘ਚ ਸਿਰਫ 2 ਰਾਖਵੀਆਂ ਛੁੱਟੀਆਂ ਲੈ ਸਕਦਾ ਹੈ। ਜੇ ਕੋਈ ਮੁਲਾਜ਼ਮ ਚਾਹੇ ਤਾਂ ਉਹ 11 ਨਵੰਬਰ ਦੀ ਇਹ ਛੁੱਟੀ ਲੈ ਸਕਦਾ ਹੈ, ਨਹੀਂ ਤਾਂ ਉਹ ਆਮ ਵਾਂਗ ਦਫਤਰ ਜਾ ਸਕਦਾ ਹੈ।

 

ਇਸ ਦਿਨ ਸਕੂਲਾਂ ‘ਚ ਛੁੱਟੀ ਨਹੀਂ ਹੋਵੇਗੀ। ਸਕੂਲ ਆਮ ਵਾਂਗ ਖੁੱਲ੍ਹਣਗੇ। ਇਸ ਲਈ ਮਾਪੇ ਤੇ ਵਿਦਿਆਰਥੀ Confuse ਨਾ ਹੋਣ।