Pages

Pages

ਅੰਮ੍ਰਿਤਸਰ ਹਸਪਤਾਲ ‘ਚ ਭਗਵੰਤ ਮਾਨ – ਜ਼ਖਮੀਆਂ ਨੂੰ ਮਿਲੇ, ਪਰਿਵਾਰਾਂ ਨੂੰ ਦਿੱਤਾ ਭਰੋਸਾ! ਹਾਦਸੇ ਨੂੰ ਸਾਜ਼ਿਸ਼ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ।

ਅੰਮ੍ਰਿਤਸਰ, 15 ਨਵੰਬਰ : Prime Punjab 

ਤਰਨਤਾਰਨ ‘ਚ ਵਾਪਰੇ ਦਰਦਨਾਕ ਬੱਸ ਹਾਦਸੇ ਤੋਂ ਬਾਅਦ ਮਾਹੌਲ ਗਮਗੀਨ ਹੈ। *ਨੌਸ਼ਹਿਰਾ ਪੰਨੂਆਂ* ਕੋਲ ਤੀਰਥ ਯਾਤਰਾ ‘ਤੇ ਜਾ ਰਹੀਆਂ 2 ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਸਨ। ਇਸ ਖ਼ਬਰ ਮਿਲਦਿਆਂ ਹੀ *ਮੁੱਖ ਮੰਤਰੀ ਭਗਵੰਤ ਮਾਨ* ਸਿੱਧੇ ਅੰਮ੍ਰਿਤਸਰ ਦੇ *ਗੁਰੂ ਨਾਨਕ ਦੇਵ ਹਸਪਤਾਲ* ਪਹੁੰਚੇ, ਜਿੱਥੇ ਜ਼ਖਮੀ ਦਾਖ਼ਲ ਸਨ।

 

ਹਸਪਤਾਲ ‘ਚ CM ਨੇ ਇੱਕ-ਇੱਕ ਜ਼ਖਮੀ ਕੋਲ ਜਾ ਕੇ ਹਾਲ ਪੁੱਛਿਆ, ਡਾਕਟਰਾਂ ਨਾਲ ਗੱਲ ਕੀਤੀ ਤੇ ਇਲਾਜ ‘ਚ ਕੋਈ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ‘ਚ *5 ਲੋਕਾਂ ਦੀ ਜਾਨ ਚਲੀ ਗਈ – ਜਿਨ੍ਹਾਂ ‘ਚ 4 ਤੀਰਥ ਯਾਤਰੀ ਤੇ 1 ਬਾਈਕ ਸਵਾਰ ਔਰਤ* ਸ਼ਾਮਲ ਹੈ, ਜਦਕਿ *11 ਲੋਕ ਜ਼ਖਮੀ* ਹਨ। ਸਰਕਾਰ ਵੱਲੋਂ ਜ਼ਖਮੀਆਂ ਦਾ *ਸਾਰਾ ਇਲਾਜ ਫ੍ਰੀ* ਹੋਵੇਗਾ।

 

ਦੁੱਖ ਦੀ ਇਸ ਘੜੀ ‘ਚ CM ਨੇ ਵੱਡਾ ਐਲਾਨ ਕੀਤਾ – *ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਤੇ ਜ਼ਖਮੀਆਂ ਨੂੰ 1-1 ਲੱਖ ਰੁਪਏ* ਮਦਦ ਵਜੋਂ ਦਿੱਤੇ ਜਾਣਗੇ।

 

ਉੱਥੇ ਹੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਨ ਨੇ ਸਾਫ਼ ਕੀਤਾ ਕਿ ਹਾਈਵੇ ‘ਤੇ ਅਚਾਨਕ ਬਾਈਕ ਆਉਣ ਨਾਲ ਇਹ ਹਾਦਸਾ ਹੋਇਆ, ਇਸ ‘ਚ *ਕੋਈ ਸਾਜ਼ਿਸ਼ ਨਹੀਂ*। ਵਿਰੋਧੀ ਧਿਰ ਨੂੰ ਕਿਹਾ ਕਿ ਦੁੱਖ ‘ਤੇ ਸਿਆਸਤ ਨਾ ਕਰੋ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਤੀਰਥ ਯਾਤਰਾ ਯੋਜਨਾ ‘ਚ ਹੁਣ ਤੱਕ *17 ਹਜ਼ਾਰ ਯਾਤਰਾਵਾਂ ‘ਚ 7 ਲੱਖ ਤੋਂ ਵੱਧ ਲੋਕ* ਦਰਸ਼ਨ ਕਰ ਚੁੱਕੇ ਹਨ। *2027 ਦੀਆਂ ਟਿਕਟਾਂ* ਬਾਰੇ ਪੁੱਛੇ ਸਵਾਲ ‘ਤੇ ਕਿਹਾ – ਇਹ ਪਾਰਟੀ ਦਾ ਅੰਦਰੂਨੀ ਮਸਲਾ ਹੈ।