ਲੋਹੀਆਂ ਖਾਸ, 23 ਨਵੰਬਰ : Prime Punjab
ਲੋਹੀਆਂ ਖਾਸ ਦੇ ਪਿੰਡ ਗੱਟੀ ਰਾਏਪੁਰ ‘ਚ ਗੁਰਪੁਰਬ ਵਾਲੇ ਦਿਨ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਕੇ ਘਰ ਪਰਤ ਰਹੇ 15 ਸਾਲਾ ਹੁਸਨਦੀਪ ਸਿੰਘ ਦੀ ਸੜਕ ਹਾਦਸੇ ‘ਚ ਜਾਨ ਚਲੀ ਗਈ।
ਹੁਸਨਦੀਪ ਅਕਾਲ ਗਲੈਕਸੀ ਕਾਨਵੈਂਟ ਸਕੂਲ ਲੋਹੀਆਂ ‘ਚ 9ਵੀਂ ਕਲਾਸ ‘ਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸੇਵਾ ਤੋਂ ਬਾਅਦ ਉਹ ਮੋਟਰਸਾਈਕਲ ਤੇ ਪਿੰਡ ਦੀ ਦੁਕਾਨ ਤੋਂ ਸਮਾਨ ਲੈਣ ਜਾ ਰਿਹਾ ਸੀ। ਰਸਤੇ ‘ਚ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਉਸਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਡਰਾਈਵਰ ਮੌਕੇ ਤੋਂ ਭੱਜ ਗਿਆ।
ਰਾਹਗੀਰਾਂ ਨੇ ਪਰਿਵਾਰ ਨੂੰ ਖਬਰ ਦਿੱਤੀ। ਪਿਤਾ ਜਸਵੰਤ ਸਿੰਘ ਤੇ ਪਿੰਡ ਵਾਸੀ ਉਸਨੂੰ ਫੌਰਨ ਜੋਸਨ ਹਸਪਤਾਲ ਲੋਹੀਆਂ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਹੁਸਨਦੀਪ ਮਾਪਿਆਂ ਦਾ ਇਕਲੌਤਾ ਪੁੱਤ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਅਚਾਨਕ ਮੌਤ ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਸਕੂਲ ਦੀ ਪ੍ਰਿੰਸੀਪਲ ਅਮਨਪ੍ਰੀਤ ਕੌਰ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੋਹੀਆਂ ਪੁਲਿਸ ਨੇ ਫਰਾਰ ਡਰਾਈਵਰ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ।


More Stories
ਨਿਗਮ ਚੋਣਾਂ ਲਈ AAP ਦੀ ਦੂਜੀ ਲਿਸਟ ਜਾਰੀ! 8 ਹੋਰ ਉਮੀਦਵਾਰਾਂ ਦੇ ਨਾਂਅ ਦਾ ਐਲਾਨ, ਦੇਖੋ ਕਿਸ ਵਾਰਡ ਤੋਂ ਕੌਣ ਲੜੇਗਾ।
ਪੰਜਾਬ ਚੋਣਾਂ ਲਈ BJP ਦਾ ਵੱਡਾ ਦਾਅ! 16 ਮੈਂਬਰੀ ਚੋਣ ਕਮੇਟੀ ਦਾ ਐਲਾਨ, ਢਿੱਲੋਂ ਚੇਅਰਮੈਨ, ਬਾਦਲ-ਜਾਖੜ-ਬਿੱਟੂ ਸਮੇਤ ਦਿੱਗਜ ਸ਼ਾਮਲ।
ਦੇਰ ਰਾਤ CP ਸਤਿੰਦਰ ਸਿੰਘ ਦਾ ਥਾਣਿਆਂ ‘ਤੇ ਛਾਪਾ! ਮੁਲਾਜ਼ਮਾਂ ਦੀ ਲੱਗੀ ਕਲਾਸ, ਕਿਹਾ – “ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ”।