Pages

Pages

ਨਿਗਮ ਚੋਣਾਂ ਲਈ AAP ਦੀ ਦੂਜੀ ਲਿਸਟ ਜਾਰੀ! 8 ਹੋਰ ਉਮੀਦਵਾਰਾਂ ਦੇ ਨਾਂਅ ਦਾ ਐਲਾਨ, ਦੇਖੋ ਕਿਸ ਵਾਰਡ ਤੋਂ ਕੌਣ ਲੜੇਗਾ।

ਚੰਡੀਗੜ੍ਹ, 23 ਨਵੰਬਰ : Prime Punjab 

ਚੰਡੀਗੜ੍ਹ ‘ਚ 23 ਦਸੰਬਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਲਿਸਟ ‘ਆਪ’ ਚੰਡੀਗੜ੍ਹ ਇੰਚਾਰਜ ਜਰਨੈਲ ਸਿੰਘ ਤੇ ਪ੍ਰਧਾਨ ਵਿਜੈ ਪਾਲ ਸਿੰਘ ਨੇ ਜਾਰੀ ਕੀਤੀ ਹੈ।

ਦੂਜੀ ਸੂਚੀ ‘ਚ 8 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਵਾਰਡ 6 ਤੋਂ ਤਲਵਿੰਦਰ ਸਿੰਘ, ਵਾਰਡ 8 ਤੋਂ ਸੁਖਵੰਤ ਕੌਰ, ਵਾਰਡ 13 ਤੋਂ ਅੰਜੂ ਸੇਠ ਤੇ ਵਾਰਡ 14 ਤੋਂ ਸ੍ਰੀ ਰਾਮ ਜੈਸਵਾਲ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ।

 

ਇਸ ਤੋਂ ਇਲਾਵਾ ਵਾਰਡ 17 ਤੋਂ ਬਿੰਦੂ ਬਾਲਾ ਗਰਗ, ਵਾਰਡ 19 ਤੋਂ ਲਲਿਤ ਮੋਹਨ, ਵਾਰਡ 26 ਤੋਂ ਸਤਵਿੰਦਰ ਕੌਰ ਤੇ ਵਾਰਡ 34 ਤੋਂ ਨਰਿੰਦਰ ਭਾਟੀਆ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

 

AAP ਵੱਲੋਂ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰਨ ਨਾਲ ਚੰਡੀਗੜ੍ਹ ‘ਚ ਚੋਣ ਮਾਹੌਲ ਹੋਰ ਭਖ ਗਿਆ ਹੈ।