ਜਲੰਧਰ, 23ਨਵੰਬਰ : Prime Punjab
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 16 ਮੈਂਬਰੀ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ‘ਚ ਪਾਰਟੀ ਦੇ ਸਾਰੇ ਵੱਡੇ ਚਿਹਰਿਆਂ ਨੂੰ ਇਕੱਠੇ ਕਰਕੇ BJP ਨੇ ਸ਼ਕਤੀ ਪ੍ਰਦਰਸ਼ਨ ਕੀਤਾ ਹੈ।
ਕਮੇਟੀ ਦੇ ਚੇਅਰਮੈਨ ਖੁਦ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਹੋਣਗੇ। ਉਨ੍ਹਾਂ ਦੇ ਨਾਲ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਤਰੁਣ ਚੁੱਘ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਅਵਿਨਾਸ਼ ਰਾਏ ਖੰਨਾ, ਮਨੋਰੰਜਨ ਕਾਲੀਆ ਤੇ ਸ਼ਵੇਤ ਮਲਿਕ ਨੂੰ ਵੀ ਜਗ੍ਹਾ ਮਿਲੀ ਹੈ।
ਇਸ ਤੋਂ ਇਲਾਵਾ ਸੰਗਠਨ ਮਹਾਂਮੰਤਰੀ ਮੰਥਰੀ ਸ੍ਰੀਨਿਵਾਸੁਲੂ, ਵਿਜੇ ਸਾਂਪਲਾ, ਪ੍ਰਨੀਤ ਕੌਰ, ਰਵਨੀਤ ਬਿੱਟੂ, ਮਨਜੀਤ ਸਿੰਘ ਮੰਨਾ, ਰਾਣਾ ਗੁਰਮੀਤ ਸਿੰਘ ਸੋਢੀ, ਦਿਨੇਸ਼ ਬੱਬੂ ਤੇ ਵਿਧਾਇਕ ਜੰਗੀ ਲਾਲ ਮਹਾਜਨ ਵੀ ਕਮੇਟੀ ਦਾ ਹਿੱਸਾ ਹੋਣਗੇ।
ਵਿਸ਼ੇਸ਼ ਸੱਦੇ ‘ਤੇ ਡਾ. ਸਤੀਸ਼ ਪੂਨੀਆ, ਵਰਿੰਦਰ ਸਚਦੇਵਾ ਤੇ ਡਾ. ਅਲਕਾ ਗੁਰਜਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਕਮੇਟੀ ਪੰਜਾਬ ‘ਚ BJP ਨੂੰ ਕਿੰਨਾ ਫਾਇਦਾ ਪਹੁੰਚਾਉਂਦੀ ਹੈ।



More Stories
ED ਦਾ ਵੱਡਾ ਐਕਸ਼ਨ! ‘ਆਪ’ ਵਿਧਾਇਕਾ ਅਮਨਦੀਪ ਕੌਰ ਸਮੇਤ 10 ਜਣਿਆਂ ਨੂੰ ਸੰਮਨ, MLA ਲਾਡੀ ਢੋਸ ਵੀ ਰਡਾਰ ‘ਤੇ, ਅੱਜ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ।
ਨਿਗਮ ਚੋਣਾਂ ਲਈ AAP ਦੀ ਦੂਜੀ ਲਿਸਟ ਜਾਰੀ! 8 ਹੋਰ ਉਮੀਦਵਾਰਾਂ ਦੇ ਨਾਂਅ ਦਾ ਐਲਾਨ, ਦੇਖੋ ਕਿਸ ਵਾਰਡ ਤੋਂ ਕੌਣ ਲੜੇਗਾ।
ਦੇਰ ਰਾਤ CP ਸਤਿੰਦਰ ਸਿੰਘ ਦਾ ਥਾਣਿਆਂ ‘ਤੇ ਛਾਪਾ! ਮੁਲਾਜ਼ਮਾਂ ਦੀ ਲੱਗੀ ਕਲਾਸ, ਕਿਹਾ – “ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ”।