Pages

Pages

ED ਦਾ ਵੱਡਾ ਐਕਸ਼ਨ! ‘ਆਪ’ ਵਿਧਾਇਕਾ ਅਮਨਦੀਪ ਕੌਰ ਸਮੇਤ 10 ਜਣਿਆਂ ਨੂੰ ਸੰਮਨ, MLA ਲਾਡੀ ਢੋਸ ਵੀ ਰਡਾਰ ‘ਤੇ, ਅੱਜ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ।

ਮੋਗਾ, 23 ਨਵੰਬਰ : Prime Punjab 

ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਛਾਪੇਮਾਰੀ ਤੋਂ ਬਾਅਦ ਹੁਣ ED ਨੇ ਵਿਧਾਇਕਾ ਸਮੇਤ ਕੁੱਲ 10 ਲੋਕਾਂ ਨੂੰ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਹੈ। ਇਹ ਪੁੱਛਗਿੱਛ ਅੱਜ 23 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।

 

ED ਦੇ ਰਡਾਰ ‘ਤੇ ਵਿਧਾਇਕਾ ਦਾ ਪੂਰਾ ਪਰਿਵਾਰ ਤੇ ਨਜ਼ਦੀਕੀ ਆ ਗਏ ਹਨ। ਵਿਧਾਇਕਾ ਦੇ ਪਤੀ ਰਾਕੇਸ਼ ਅਰੋੜਾ ਨੂੰ 25 ਨਵੰਬਰ, ਖੁਦ ਵਿਧਾਇਕਾ ਨੂੰ 26 ਨਵੰਬਰ, ਤੇ ਧਰਮਕੋਟ ਤੋਂ MLA ਲਾਡੀ ਢੋਸ ਨੂੰ 27 ਨਵੰਬਰ ਨੂੰ ਬੁਲਾਇਆ ਗਿਆ ਹੈ। ਵਿਧਾਇਕਾ ਦੇ ਪਿਤਾ ਜਸਪਾਲ ਸਿੰਘ ਨੂੰ ਵੀ 27 ਨਵੰਬਰ ਨੂੰ ਹੀ ਸੱਦਿਆ ਗਿਆ ਹੈ।

 

ਇਸ ਤੋਂ ਇਲਾਵਾ ਭਰਾ ਵਲਜਿੰਦਰ ਸਿੰਘ ਨੂੰ 30 ਨਵੰਬਰ ਤੇ ਮਾਮਾ ਹਰਮਿੰਦਰ ਸਿੰਘ ਨੂੰ 2 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

 

ED ਦਾ ਦੋਸ਼ ਹੈ ਕਿ ਵਿਧਾਇਕਾ ਤੇ ਉਸਦੇ ਸਾਥੀਆਂ ਨੇ ਰਿਸ਼ਤੇਦਾਰਾਂ ਰਾਹੀਂ ਸਰਕਾਰ, ਨਗਰ ਨਿਗਮ, ਮਾਰਕੀਟ ਕਮੇਟੀ ਤੇ ਚਰਚ ਟਰੱਸਟ ਦੀਆਂ ਜ਼ਮੀਨਾਂ ਨੂੰ ਧੋਖੇ ਨਾਲ ਆਪਣੇ ਨਾਂਅ ਕਰਵਾਇਆ। ਆਸ਼ੀਰਵਾਦ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ‘ਚ ਬੇਹਿਸਾਬ ਨਕਦੀ ਤੇ ਦਵਾਈਆਂ ਦੇ ਲੈਣ-ਦੇਣ ਦੀ ਵੀ ਜਾਂਚ ਹੋ ਰਹੀ ਹੈ। ਪਟਵਾਰੀ, ਸਾਬਕਾ DRO ਤੇ ਸਾਬਕਾ ਤਹਿਸੀਲਦਾਰ ਨੂੰ ਵੀ ਰਿਕਾਰਡ ‘ਚ ਹੇਰਾਫੇਰੀ ਤੇ ਮੁਆਵਜ਼ੇ ‘ਚ ਗੜਬੜੀ ਦੇ ਦੋਸ਼ਾਂ ‘ਚ ਸੰਮਨ ਭੇਜੇ ਗਏ ਹਨ।