Pages

Pages

ਸਰਹੱਦ ‘ਤੇ BSF ਦਾ ਵੱਡਾ ਐਕਸ਼ਨ: ਖੇਤਾਂ ‘ਚੋਂ ਮਿਲੀ 7 ਕਿਲੋ ਹੈਰੋਇਨ, ਕੌਮਾਂਤਰੀ ਬਾਜ਼ਾਰ ‘ਚ ਕੀਮਤ 35 ਕਰੋੜ – ਤਸਕਰਾਂ ਦੇ ਮਨਸੂਬੇ ਫੇਲ੍ਹ।

ਅੰਮ੍ਰਿਤਸਰ, 24 ਨਵੰਬਰ : Prime Punjab 

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ BSF ਤੇ ਦੇਹਾਤੀ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਨਸ਼ਾ ਤਸਕਰਾਂ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

 

ਜਾਣਕਾਰੀ ਮੁਤਾਬਕ ਸਹੂਰਾ ਇਲਾਕੇ ਦੇ ਖੇਤਾਂ ‘ਚੋਂ 7 ਕਿਲੋ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਖੇਪ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਜੁਆਇੰਟ ਟੀਮ ਦੇ ਹੱਥ ਲੱਗ ਗਈ।

 

ਫਿਲਹਾਲ ਪੁਲਿਸ ਨੇ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਕਿੱਥੋਂ ਆਈ ਤੇ ਕਿਸ ਤੱਕ ਪਹੁੰਚਣੀ ਸੀ।