ਚੱਕ ਕਲਾਂ, 24 ਨਵੰਬਰ : Prime Punjab
ਪਿੰਡ ਚੱਕ ਕਲਾਂ ਨੇੜੇ ਬੀਤੇ ਦਿਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਜਾਣਕਾਰੀ ਮੁਤਾਬਕ 3 ਨੌਜਵਾਨ ਇੱਕੋ ਮੋਟਰਸਾਈਕਲ ‘ਤੇ ਚੱਕ ਕਲਾਂ ਤੋਂ ਮੁੱਲਾਂਪੁਰ ਵੱਲ ਜਾ ਰਹੇ ਸਨ। ਪਿੰਡ ਤੋਂ ਥੋੜ੍ਹੀ ਦੂਰ ਹੀ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨੇ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।
ਪਿੰਡ ਵਾਸੀਆਂ ਨੇ ਤੁਰੰਤ 112 ‘ਤੇ ਕਾਲ ਕਰਕੇ ਐਂਬੂਲੈਂਸ ਬੁਲਾਈ। ਹਸਪਤਾਲ ਪਹੁੰਚਣ ‘ਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਸਵ. ਅਵਤਾਰ ਸਿੰਘ ਵਾਸੀ ਮੁੱਲਾਂਪੁਰ ਤੇ ਗੁਰਜੀਤ ਸਿੰਘ ਖਾਲਸਾ ਉਰਫ਼ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਚੱਕ ਕਲਾਂ ਨੇ ਦਮ ਤੋੜ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਮਨਪ੍ਰੀਤ ਦੇ ਪਿਤਾ ਦਾ ਵੀ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਤੀਜੇ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸਨੂੰ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।


More Stories
ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਬੋਲੇ – ਗੁਰਪੁਰਬ ‘ਤੇ ਹੋਇਆ ਗਠਜੋੜ ਪੰਜਾਬ ਨੂੰ ਦੇਵੇਗਾ ਨਵੀਂ ਦਿਸ਼ਾ, ‘ਆਪ’ ਨੇ ਸੂਬੇ ਨੂੰ ਧੱਕ ਦਿੱਤਾ ਨਸ਼ਿਆਂ ਤੇ ਡਰ ਦੇ ਦੌਰ ‘ਚ।
ਦਿਲਜੀਤ ਦੋਸਾਂਝ ਦੇ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਧਮਕੀ ਭਰੀ ਈਮੇਲ, ਪੁਲਿਸ ਨੇ ਦਰਜ ਕੀਤੀ FIR – 29 ਨਵੰਬਰ ਵਾਲਾ ਸ਼ੋਅ ਹੋਵੇਗਾ?।
ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਗੁਰਪੁਰਬ ਤੇ ਭਾਜਪਾ-ਅਕਾਲੀ ਗਠਜੋੜ ‘ਤੇ ਦਿੱਤੀਆਂ ਲੱਖ-ਲੱਖ ਵਧਾਈਆਂ, ਕਿਹਾ – ਸੁਖਬੀਰ ਬਾਦਲ ਨੂੰ CM ਬਣਾ ਕੇ ਫਿਰ ਬਣਾਵਾਂਗੇ ਰੰਗਲਾ ਪੰਜਾਬ।