Pages

Pages

ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਬੋਲੇ – ਗੁਰਪੁਰਬ ‘ਤੇ ਹੋਇਆ ਗਠਜੋੜ ਪੰਜਾਬ ਨੂੰ ਦੇਵੇਗਾ ਨਵੀਂ ਦਿਸ਼ਾ, ‘ਆਪ’ ਨੇ ਸੂਬੇ ਨੂੰ ਧੱਕ ਦਿੱਤਾ ਨਸ਼ਿਆਂ ਤੇ ਡਰ ਦੇ ਦੌਰ ‘ਚ।

ਪੰਜਾਬ, 24 ਨਵੰਬਰ : Prime Punjab 

ਭਾਜਪਾ-ਅਕਾਲੀ ਦਲ ਦੇ ਫਿਰ ਇਕੱਠੇ ਹੋਣ ‘ਤੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਹੋਇਆ ਇਹ ਫੈਸਲਾ ਪੰਜਾਬ ਲਈ ਇੱਕ ਨਵੀਂ ਸ਼ੁਰੂਆਤ ਹੈ। ਇਹ ਗਠਜੋੜ ਸੂਬੇ ‘ਚ ਅਮਨ, ਭਾਈਚਾਰਾ ਤੇ ਖੁਸ਼ਹਾਲੀ ਵਾਪਸ ਲਿਆਵੇਗਾ।

 

ਢਿੱਲੋਂ ਨੇ ਮੌਜੂਦਾ ‘ਆਪ’ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ। ਨੌਜਵਾਨ ਨਸ਼ਿਆਂ ‘ਚ ਡੁੱਬ ਰਿਹਾ ਹੈ, ਵਪਾਰੀ ਫਿਰੌਤੀਆਂ ਤੋਂ ਡਰਿਆ ਹੋਇਆ ਹੈ, ਤੇ ਬੇਰੁਜ਼ਗਾਰੀ ਨੇ ਘਰ-ਘਰ ‘ਚ ਚਿੰਤਾ ਵਧਾ ਦਿੱਤੀ ਹੈ। ਬਦਲਾਅ ਦਾ ਵਾਅਦਾ ਕਰਨ ਵਾਲਿਆਂ ਨੇ ਪੰਜਾਬ ਨੂੰ ਹੋਰ ਪਿੱਛੇ ਧੱਕ ਦਿੱਤਾ ਹੈ।

 

ਉਨ੍ਹਾਂ ਸਪੱਸ਼ਟ ਕੀਤਾ ਕਿ ਗਠਜੋੜ ਸਰਕਾਰ ਬਣਨ ‘ਤੇ ਸਭ ਤੋਂ ਪਹਿਲਾਂ ਕਾਨੂੰਨ ਵਿਵਸਥਾ ਮਜ਼ਬੂਤ ਕੀਤੀ ਜਾਵੇਗੀ ਤੇ ਨਸ਼ਾ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕੇ ਜਾਣਗੇ। ਨੌਜਵਾਨਾਂ ਨੂੰ ਬਾਹਰ ਜਾਣ ਦੀ ਬਜਾਏ ਪੰਜਾਬ ‘ਚ ਹੀ ਕੰਮ ਮਿਲੇ, ਇਸ ‘ਤੇ ਖਾਸ ਫੋਕਸ ਹੋਵੇਗਾ। ਮੁਲਾਜ਼ਮਾਂ ਨੂੰ ਵੀ ਉਨ੍ਹਾਂ ਦਾ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ।

 

ਅੰਤ ‘ਚ ਢਿੱਲੋਂ ਨੇ ਕਿਹਾ ਕਿ ਕੇਂਦਰ ‘ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਹੋ ਰਹੇ ਵਿਕਾਸ ਨੂੰ ਹੁਣ ਪੰਜਾਬ ਦੇ ਹਰ ਪਿੰਡ-ਸ਼ਹਿਰ ਤੱਕ ਪਹੁੰਚਾਇਆ ਜਾਵੇਗਾ। ਡਬਲ ਇੰਜਣ ਸਰਕਾਰ ਨਾਲ ਪੰਜਾਬ ਨੂੰ ਫਿਰ ਨੰਬਰ-1 ਸੂਬਾ ਬਣਾਉਣਾ ਹੀ ਸਾਡਾ ਟੀਚਾ ਹੈ।