Pages

Pages

ਦੇਰ ਰਾਤ CP ਸਤਿੰਦਰ ਸਿੰਘ ਦਾ ਥਾਣਿਆਂ ‘ਤੇ ਛਾਪਾ! ਮੁਲਾਜ਼ਮਾਂ ਦੀ ਲੱਗੀ ਕਲਾਸ, ਕਿਹਾ – “ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ”।

ਜਲੰਧਰ, 23 ਨਵੰਬਰਬ: Prime Punjab

ਜਲੰਧਰ ‘ਚ ਕਾਨੂੰਨ-ਵਿਵਸਥਾ ਨੂੰ ਟਾਈਟ ਕਰਨ ਲਈ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇਰ ਰਾਤ ਖੁਦ ਸੜਕਾਂ ‘ਤੇ ਉਤਰ ਆਏ। ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਥਾਣਿਆਂ ਦਾ ਅਚਾਨਕ ਦੌਰਾ ਕਰਕੇ ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਦੀ ਹਾਜ਼ਰੀ ਤੇ ਕੰਮ ਦਾ ਜਾਇਜ਼ਾ ਲਿਆ।

 

CP ਨੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ। ਉਨ੍ਹਾਂ ਸਾਫ਼ ਕਿਹਾ ਕਿ ਡਿਊਟੀ ਦੌਰਾਨ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰ ਮੁਲਾਜ਼ਮ ਨੂੰ ਆਪਣੇ ਇਲਾਕੇ ‘ਚ ਐਕਟਿਵ ਰਹਿਣਾ ਪਵੇਗਾ, ਸ਼ੱਕੀ ਲੋਕਾਂ ‘ਤੇ ਨਜ਼ਰ ਰੱਖਣੀ ਪਵੇਗੀ ਤੇ ਕਿਸੇ ਵੀ ਐਮਰਜੈਂਸੀ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ।

 

ਦੱਸ ਦਈਏ ਕਿ DGP ਗੌਰਵ ਯਾਦਵ ਦੇ ਹੁਕਮਾਂ ‘ਤੇ ਪੂਰੇ ਪੰਜਾਬ ‘ਚ ਪੁਲਿਸ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸੇ ਨੂੰ ਲਾਗੂ ਕਰਵਾਉਣ ਲਈ CP ਖੁਦ ਰਾਤ ਨੂੰ ਫੀਲਡ ‘ਚ ਨਿਕਲ ਕੇ ਚੈਕਿੰਗ ਕਰ ਰਹੇ ਨੇ, ਤਾਂ ਜੋ ਜੁਰਮ ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸੀ ਜਾ ਸਕੇ।