ਅੰਮ੍ਰਿਤਸਰ, 24 ਨਵੰਬਰ : Prime Punjab
ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ BSF ਤੇ ਦੇਹਾਤੀ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਨਸ਼ਾ ਤਸਕਰਾਂ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਜਾਣਕਾਰੀ ਮੁਤਾਬਕ ਸਹੂਰਾ ਇਲਾਕੇ ਦੇ ਖੇਤਾਂ ‘ਚੋਂ 7 ਕਿਲੋ ਹੈਰੋਇਨ ਦਾ ਪੈਕਟ ਬਰਾਮਦ ਹੋਇਆ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ ਕਰੀਬ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਖੇਪ ਤਸਕਰਾਂ ਦੇ ਹੱਥ ਲੱਗਣ ਤੋਂ ਪਹਿਲਾਂ ਹੀ ਜੁਆਇੰਟ ਟੀਮ ਦੇ ਹੱਥ ਲੱਗ ਗਈ।
ਫਿਲਹਾਲ ਪੁਲਿਸ ਨੇ ਹੈਰੋਇਨ ਨੂੰ ਜ਼ਬਤ ਕਰ ਲਿਆ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਖੇਪ ਕਿੱਥੋਂ ਆਈ ਤੇ ਕਿਸ ਤੱਕ ਪਹੁੰਚਣੀ ਸੀ।


More Stories
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਦਾਅ: ਪ੍ਰਿਯੰਕਾ ਕੱਕੜ ਨੂੰ ਮਿਲੀ ਮੀਡੀਆ ਦੀ ਕਮਾਨ, ਹਰਨਾਮ ਸਿੰਘ ਦੀ ਥਾਂ ਲੈਣਗੇ।
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ: ਕਈ ਇੰਸਪੈਕਟਰ ਤੇ ਸਬ-ਇੰਸਪੈਕਟਰਾਂ ਦੇ ਹੋਏ ਤਬਾਦਲੇ, DGP ਦਫ਼ਤਰ ਨੇ ਜਾਰੀ ਕੀਤੇ ਹੁਕਮ।
ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਬੋਲੇ – ਗੁਰਪੁਰਬ ‘ਤੇ ਹੋਇਆ ਗਠਜੋੜ ਪੰਜਾਬ ਨੂੰ ਦੇਵੇਗਾ ਨਵੀਂ ਦਿਸ਼ਾ, ‘ਆਪ’ ਨੇ ਸੂਬੇ ਨੂੰ ਧੱਕ ਦਿੱਤਾ ਨਸ਼ਿਆਂ ਤੇ ਡਰ ਦੇ ਦੌਰ ‘ਚ।