ਅੰਮ੍ਰਿਤਸਰ, 24 ਨਵੰਬਰ : Prime Punjab
ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ ‘ਚ ਅੱਜ ਦੁਪਹਿਰ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ, ਜਿਸ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ 50 ਸਾਲਾ ਹਰਪ੍ਰੀਤ ਸਿੰਘ, ਜੋ ਕਰੀਬ 7 ਸਾਲ ਪਹਿਲਾਂ ਇੰਗਲੈਂਡ ਤੋਂ ਵਾਪਸ ਪਰਤਿਆ ਸੀ, ਨੇ ਪਹਿਲਾਂ ਆਪਣੀ ਮਾਂ ਤੇ ਘਰ ਦੇ ਦੋ ਪਾਲਤੂ ਕੁੱਤਿਆਂ ‘ਤੇ ਫਾਇਰਿੰਗ ਕੀਤੀ ਤੇ ਬਾਅਦ ‘ਚ ਖੁਦ ਵੀ ਆਪਣੀ ਜਾਨ ਦੇ ਦਿੱਤੀ। ਇਸ ਘਟਨਾ ‘ਚ ਕੁੱਲ 4 ਜਾਨਾਂ ਗਈਆਂ।
ਪਰਿਵਾਰਕ ਮੈਂਬਰਾਂ ਮੁਤਾਬਕ ਹਰਪ੍ਰੀਤ ਕਾਫੀ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਉਸਦਾ ਆਪਣੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ ਤੇ ਉਹ ਆਪਣੀ ਮਾਂ ਨਾਲ ਉੱਪਰਲੀ ਮੰਜ਼ਿਲ ‘ਤੇ ਰਹਿੰਦਾ ਸੀ। ਘਰ ‘ਚ ਅਕਸਰ ਛੋਟੀਆਂ-ਛੋਟੀਆਂ ਗੱਲਾਂ ‘ਤੇ ਝਗੜਾ ਹੁੰਦਾ ਰਹਿੰਦਾ ਸੀ।
ਸਵੇਰੇ ਕਰੀਬ 9 ਵਜੇ ਹੋਈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸੀਸੀਟੀਵੀ ਰਿਕਾਰਡਿੰਗ ਕਬਜ਼ੇ ‘ਚ ਲੈ ਲਈ ਹੈ ਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਉਸਦੀ ਮਾਂ ਦੇ ਨਾਂਅ ‘ਤੇ ਲਾਇਸੈਂਸੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਪਿੱਛੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।



More Stories
ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਗੁਰਪੁਰਬ ਤੇ ਭਾਜਪਾ-ਅਕਾਲੀ ਗਠਜੋੜ ‘ਤੇ ਦਿੱਤੀਆਂ ਲੱਖ-ਲੱਖ ਵਧਾਈਆਂ, ਕਿਹਾ – ਸੁਖਬੀਰ ਬਾਦਲ ਨੂੰ CM ਬਣਾ ਕੇ ਫਿਰ ਬਣਾਵਾਂਗੇ ਰੰਗਲਾ ਪੰਜਾਬ।
6 ਸਾਲ ਬਾਅਦ ਫਿਰ ਇਕੱਠੇ ਹੋਏ ਭਾਜਪਾ-ਅਕਾਲੀ ਦਲ, ਗੁਰਪੁਰਬ ‘ਤੇ ਅਮਿਤ ਸ਼ਾਹ ਨੇ ਕੀਤਾ ਗਠਜੋੜ ਦਾ ਐਲਾਨ – ਜਲੰਧਰ ਭਾਜਪਾ ਦਫ਼ਤਰ ‘ਚ ਵੰਡੇ ਗਏ ਲੱਡੂ।
ED ਦਾ ਵੱਡਾ ਐਕਸ਼ਨ! ‘ਆਪ’ ਵਿਧਾਇਕਾ ਅਮਨਦੀਪ ਕੌਰ ਸਮੇਤ 10 ਜਣਿਆਂ ਨੂੰ ਸੰਮਨ, MLA ਲਾਡੀ ਢੋਸ ਵੀ ਰਡਾਰ ‘ਤੇ, ਅੱਜ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ।