Pages

Pages

ਦਿਲਜੀਤ ਦੋਸਾਂਝ ਦੇ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਧਮਕੀ ਭਰੀ ਈਮੇਲ, ਪੁਲਿਸ ਨੇ ਦਰਜ ਕੀਤੀ FIR – 29 ਨਵੰਬਰ ਵਾਲਾ ਸ਼ੋਅ ਹੋਵੇਗਾ?।

ਬੈਂਗਲੁਰੂ, 24 ਨਵੰਬਰ : Prime Punjab 

ਦਿਲਜੀਤ ਦੋਸਾਂਝ ਦੇ ਫੈਨਜ਼ ਲਈ ਵੱਡੀ ਖ਼ਬਰ ਬੈਂਗਲੁਰੂ ‘ਚ 29 ਨਵੰਬਰ ਨੂੰ ਮਦਾਵਾਰਾ ਦੇ NICE Grounds ‘ਚ ਹੋਣ ਵਾਲੇ ਦਿਲਜੀਤ ਦੇ ਸੰਗੀਤ ਸਮਾਰੋਹ ਤੋਂ ਪਹਿਲਾਂ ਧਮਕੀ ਭਰੀ ਈਮੇਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

 

9 ਨਵੰਬਰ ਨੂੰ ਹੁੱਬਲੀ-ਧਾਰਵਾੜ ਨਗਰ ਨਿਗਮ ਕਮਿਸ਼ਨਰ ਦੀ ਅਧਿਕਾਰਤ ਈਮੇਲ ‘ਤੇ ਇਹ ਸੁਨੇਹਾ ਭੇਜਿਆ ਗਿਆ ਸੀ, ਜਿਸ ‘ਚ 29 ਨਵੰਬਰ ਵਾਲੇ ਸ਼ੋਅ ਨੂੰ ਲੈ ਕੇ ਧਮਕੀ ਦਿੱਤੀ ਗਈ ਸੀ। ਈਮੇਲ ‘ਚ ਲੋਕਾਂ ਨੂੰ ਬੱਚਿਆਂ ਨੂੰ ਨਾਲ ਨਾ ਲਿਆਉਣ ਤੇ ਮੈਟਰੋ ਰਾਹੀਂ ਸਫ਼ਰ ਨਾ ਕਰਨ ਲਈ ਵੀ ਕਿਹਾ ਗਿਆ ਸੀ।

 

ਸ਼ਿਕਾਇਤ ਮਿਲਦਿਆਂ ਹੀ ਬੈਂਗਲੁਰੂ ਦੀ North CEN Crime ਪੁਲਿਸ ਨੇ IT Act ਦੀ ਧਾਰਾ 66, BNS 351(4) ਤੇ 353(1)(b) ਤਹਿਤ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਈਮੇਲ ਦੇ IP Address ਤੇ ਸਰੋਤ ਦਾ ਪਤਾ ਲਗਾ ਰਹੀ ਹੈ।

 

BIEC ਦੇ ਪ੍ਰਬੰਧਕਾਂ ਨੇ 29 ਨਵੰਬਰ ਨੂੰ ਸ਼ੋਅ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਗੱਲ ਕਹੀ ਹੈ। ਫੈਨਜ਼ ਨੂੰ ਅਫਵਾਹਾਂ ਤੋਂ ਬਚਣ ਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰਨ ਦੀ ਅਪੀਲ ਕੀਤੀ ਗਈ ਹੈ।

You may have missed