Pages

Pages

ਚੱਕ ਕਲਾਂ ਨੇੜੇ ਦੁਖਦਾਈ ਹਾਦਸਾ: ਦਰੱਖਤ ਨਾਲ ਟਕਰਾਇਆ ਬਾਈਕ, 2 ਨੌਜਵਾਨਾਂ ਦੀ ਜਾਨ ਗਈ, ਤੀਜਾ ਲੁਧਿਆਣਾ ਹਸਪਤਾਲ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ।

ਚੱਕ ਕਲਾਂ, 24 ਨਵੰਬਰ : Prime Punjab 

ਪਿੰਡ ਚੱਕ ਕਲਾਂ ਨੇੜੇ ਬੀਤੇ ਦਿਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ। ਜਾਣਕਾਰੀ ਮੁਤਾਬਕ 3 ਨੌਜਵਾਨ ਇੱਕੋ ਮੋਟਰਸਾਈਕਲ ‘ਤੇ ਚੱਕ ਕਲਾਂ ਤੋਂ ਮੁੱਲਾਂਪੁਰ ਵੱਲ ਜਾ ਰਹੇ ਸਨ। ਪਿੰਡ ਤੋਂ ਥੋੜ੍ਹੀ ਦੂਰ ਹੀ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਤਿੰਨੇ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਪਿੰਡ ਵਾਸੀਆਂ ਨੇ ਤੁਰੰਤ 112 ‘ਤੇ ਕਾਲ ਕਰਕੇ ਐਂਬੂਲੈਂਸ ਬੁਲਾਈ। ਹਸਪਤਾਲ ਪਹੁੰਚਣ ‘ਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਸਵ. ਅਵਤਾਰ ਸਿੰਘ ਵਾਸੀ ਮੁੱਲਾਂਪੁਰ ਤੇ ਗੁਰਜੀਤ ਸਿੰਘ ਖਾਲਸਾ ਉਰਫ਼ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਚੱਕ ਕਲਾਂ ਨੇ ਦਮ ਤੋੜ ਦਿੱਤਾ।

 

ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਮਨਪ੍ਰੀਤ ਦੇ ਪਿਤਾ ਦਾ ਵੀ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਤੀਜੇ ਨੌਜਵਾਨ ਦੀ ਹਾਲਤ ਨਾਜ਼ੁਕ ਹੋਣ ‘ਤੇ ਉਸਨੂੰ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।