ਜਲੰਧਰ, 24 ਨਵੰਬਰ : Prime Punjab
ਜਲੰਧਰ ਭਾਜਪਾ ਦਫ਼ਤਰ ‘ਚ ਅੱਜ ਖੁਸ਼ੀ ਦਾ ਮਾਹੌਲ ਰਿਹਾ। ਭਾਜਪਾ-ਅਕਾਲੀ ਦਲ ਗਠਜੋੜ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਦੀ ਅਗਵਾਈ ਹੇਠ ਅਹੁਦੇਦਾਰਾਂ ਤੇ ਵਰਕਰਾਂ ਨੇ ਇਕੱਠੇ ਬੈਠ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਲਾਈਵ ਸੰਬੋਧਨ ਸੁਣਿਆ। ਸੰਬੋਧਨ ਖ਼ਤਮ ਹੁੰਦਿਆਂ ਹੀ ਵਰਕਰਾਂ ਨੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ‘ਚ ਹੋਈ ਜੁਆਇੰਟ ਪ੍ਰੈੱਸ ਕਾਨਫਰੰਸ ‘ਚ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਅਧਿਕਾਰਤ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਅਕਾਲੀ ਦਲ NDA ਦਾ ਸਭ ਤੋਂ ਪੁਰਾਣਾ ਸਾਥੀ ਹੈ ਤੇ ਅੱਜ ਤੋਂ ਫਿਰ NDA ‘ਚ ਵਾਪਸ ਆ ਗਿਆ ਹੈ। ਇਹ ਗਠਜੋੜ ਹਿੰਦੂ-ਸਿੱਖ ਭਾਈਚਾਰੇ ਦਾ ਪ੍ਰਤੀਕ ਬਣੇਗਾ।
ਅਮਿਤ ਸ਼ਾਹ ਨੇ ਸਭ ਤੋਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਸ ਗਠਜੋੜ ‘ਚ ਅਕਾਲੀ ਦਲ ‘ਵੱਡੇ ਭਰਾ’ ਦੀ ਭੂਮਿਕਾ ‘ਚ ਰਹੇਗਾ ਤੇ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਹੀ ਹੋਵੇਗਾ। ਦੋਵੇਂ ਪਾਰਟੀਆਂ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਮਿਲ ਕੇ ਚੋਣ ਲੜਨਗੀਆਂ। ਸੂਤਰਾਂ ਮੁਤਾਬਕ ਅਕਾਲੀ ਦਲ 72-77 ਤੇ ਭਾਜਪਾ 40-45 ਸੀਟਾਂ ‘ਤੇ ਚੋਣ ਲੜ ਸਕਦੀ ਹੈ, ਹਾਲਾਂਕਿ ਸੀਟਾਂ ਦੀ ਅੰਤਿਮ ਵੰਡ ਬਾਅਦ ‘ਚ ਹੋਵੇਗੀ।
ਗਠਜੋੜ ਦਾ ਮੁੱਖ ਏਜੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੋਵੇਗਾ। ਅਮਿਤ ਸ਼ਾਹ ਨੇ ਵਾਅਦਾ ਕੀਤਾ ਕਿ *31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ* ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ 2020 ‘ਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ 24 ਸਾਲ ਪੁਰਾਣਾ ਗਠਜੋੜ ਟੁੱਟ ਗਿਆ ਸੀ। 2022 ‘ਚ ਅਲੱਗ-ਅਲੱਗ ਲੜ ਕੇ ਦੋਵੇਂ ਦਲ ਸਿਰਫ਼ 5 ਸੀਟਾਂ ‘ਤੇ ਸਿਮਟ ਗਏ ਸਨ। ਹੁਣ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ *8 ਦਸੰਬਰ ਨੂੰ ਮੋਗਾ ‘ਚ ਵੱਡੀ ਰੈਲੀ* ਹੋਵੇਗੀ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ।



More Stories
ਚੱਕ ਕਲਾਂ ਨੇੜੇ ਦੁਖਦਾਈ ਹਾਦਸਾ: ਦਰੱਖਤ ਨਾਲ ਟਕਰਾਇਆ ਬਾਈਕ, 2 ਨੌਜਵਾਨਾਂ ਦੀ ਜਾਨ ਗਈ, ਤੀਜਾ ਲੁਧਿਆਣਾ ਹਸਪਤਾਲ ‘ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ।
ਦਿਲਜੀਤ ਦੋਸਾਂਝ ਦੇ ਬੈਂਗਲੁਰੂ ਸ਼ੋਅ ਤੋਂ ਪਹਿਲਾਂ ਧਮਕੀ ਭਰੀ ਈਮੇਲ, ਪੁਲਿਸ ਨੇ ਦਰਜ ਕੀਤੀ FIR – 29 ਨਵੰਬਰ ਵਾਲਾ ਸ਼ੋਅ ਹੋਵੇਗਾ?।
ਜਥੇਦਾਰ ਰਜਿੰਦਰ ਸਿੰਘ ਸੰਘਾ ਨੇ ਗੁਰਪੁਰਬ ਤੇ ਭਾਜਪਾ-ਅਕਾਲੀ ਗਠਜੋੜ ‘ਤੇ ਦਿੱਤੀਆਂ ਲੱਖ-ਲੱਖ ਵਧਾਈਆਂ, ਕਿਹਾ – ਸੁਖਬੀਰ ਬਾਦਲ ਨੂੰ CM ਬਣਾ ਕੇ ਫਿਰ ਬਣਾਵਾਂਗੇ ਰੰਗਲਾ ਪੰਜਾਬ।